ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਬੱਸ 'ਚ ਅੱਗ ਲੱਗ ਗਈ ਪਰ ਉਸ 'ਚ ਸਵਾਰ 5 ਸਕੂਲੀ ਬੱਚੇ ਵਾਲ-ਵਾਲ ਬਚ ਗਏ। ਫਾਇਰ ਬ੍ਰਿਗੇਡ ਕਰਮੀਆਂ ਨੇ ਇਹ ਜਾਣਕਾਰੀ ਦਿੱਤੀ। ਬੋਲਿੰਜ ਫਾਇਰ ਬ੍ਰਿਗੇਡ ਸਟੇਸ਼ਨ ਦੇ ਫਾਇਰ ਬ੍ਰਿਗੇਡ ਕਰਮੀ ਤੇਜਸ ਪਾਟਿਲ ਨੇ ਦੱਸਿਆ ਕਿ ਘਟਨਾ ਸਵੇਰੇ 6.45 ਵਜੇ ਵਿਰਾਰ ਇਲਾਕੇ 'ਚ ਇਕ ਕਾਲਜ ਨੇੜੇ ਵਾਪਰੀ।
ਉਨ੍ਹਾਂ ਦੱਸਿਆ ਕਿ ਬੱਸ 'ਚ ਸਵਾਰ 5 ਵਿਦਿਆਰਥੀ ਸਵਾਰ ਸਨ। ਬੱਸ ਸਕੂਲ ਜਾ ਰਹੀ ਸੀ, ਉਦੋਂ ਇਸ 'ਚ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਕਰਮੀ ਅਨੁਸਾਰ, ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਬੱਚਿਆਂ ਨੂੰ ਜਲਦੀ ਹੀ ਗੱਡੀ ਤੋਂ ਉਤਾਰਨ 'ਚ ਮਦਦ ਕੀਤੀ। ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ 'ਤੇ ਚਾਰ ਫਾਇਰ ਬ੍ਰਿਗੇਡ ਕਰਮੀਆਂ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਅੱਧੇ ਘੰਟੇ 'ਚ ਅੱਗ ਬੁਝਾ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 'ਚ ਬੱਸ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਅਧਿਕਾਰੀ ਅਨੁਸਾਰ, ਸ਼ਾਰਟ ਸਰਕਿਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ।
ਰਿਹਾਇਸ਼ੀ ਕੰਪਲੈਕਸ ਸਥਿਤ ਘਰ 'ਚ ਬਕਰਾ ਲਿਆਉਣ 'ਤੇ ਵਿਵਾਦ, ਪੁਲਸ ਨੇ ਸੁਲਝਾਇਆ ਮਾਮਲਾ
NEXT STORY