ਮੁੰਬਈ : ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਸੋਇਆਬੀਨ ਖਰੀਦ ਲਈ ਬਕਾਏ ਦੀ ਕਥਿਤ ਅਦਾਇਗੀ ਨਾ ਹੋਣ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਨੇ ਮਹਾਰਾਸ਼ਟਰ ਵਿਧਾਨ ਸਭਾ ਵਿੱਚੋਂ ਦੋ ਵਾਰ ਵਾਕਆਊਟ ਕੀਤਾ। ਕਾਂਗਰਸ ਨੇਤਾ ਵਿਜੇ ਵਡੇਟੀਵਾਰ ਨੇ ਦਾਅਵਾ ਕੀਤਾ ਕਿ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਰਾਜ ਵਿੱਚ 700 ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਇਸ ਮੁੱਦੇ 'ਤੇ ਚਰਚਾ ਦੀ ਮੰਗ ਕਰਦੇ ਹੋਏ ਮੁਲਤਵੀ ਪ੍ਰਸਤਾਵ ਪੇਸ਼ ਕੀਤਾ।
ਇਹ ਵੀ ਪੜ੍ਹੋ - 'Pushpa Style' ਨਦੀ 'ਚ ਰੁੜ੍ਹੀ ਹਜ਼ਾਰਾਂ ਟਨ ਲੱਕੜ ! ਵੀਡੀਓ ਦੇਖ ਅੱਡੀਆਂ ਰਹਿ ਜਾਣਗੀਆਂ ਅੱਖਾਂ
ਮੁਲਤਵੀ ਨੋਟਿਸ 'ਤੇ ਬੋਲਦੇ ਹੋਏ ਉਹਨਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਤਰਜੀਹਾਂ 'ਤੇ ਸਵਾਰ ਚੁੱਕਿਆ, ਜਿਸ ਵਿਚ ਸ਼ਕਤੀਪੀਠ ਐਕਸਪ੍ਰੈਸਵੇਅ ਨੂੰ ਗੋਆ ਨੂੰ ਨਾਗਪੁਰ ਨਾਲ ਜੋੜਨ ਲਈ 20,000 ਕਰੋੜ ਰੁਪਏ ਦੀ ਮੰਜੂਰੀ ਦਿੱਤੀ। ਵਡੇਟੀਵਾਰ ਨੇ ਕਿਹਾ, 'ਹਰ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਫਿਰ ਵੀ ਸਰਕਾਰ ਉਦਾਸੀਨ ਬਣੀ ਹੋਈ ਹੈ। ਇਸ ਸਾਲ ਜਨਵਰੀ ਤੋਂ ਮਾਰਚ ਤੱਕ 767 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ। ਇਸ ਵਿਚ 200 ਮਾਮਲਿਆਂ ਨੂੰ (ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ) ਸਹਾਇਤਾ ਲਈ ਅਯੋਗ ਐਲਾਨਿਆ ਗਿਆ ਸੀ, ਜਦਕਿ 194 ਮਾਮਲੇ ਪੁੱਛਗਿੱਛ ਲਈ ਅਜੇ ਲੰਬਿਤ ਹਨ। ਉਨ੍ਹਾਂ ਨੇ ਸਰਕਾਰ 'ਤੇ ਚੋਣਾਂ ਤੋਂ ਪਹਿਲਾਂ ਕਰਜ਼ਾ ਮੁਆਫ਼ੀ ਅਤੇ ਉਤਪਾਦਨ ਲਾਗਤ ਦਾ 1.5 ਗੁਣਾ ਘੱਟੋ-ਘੱਟ ਸਮਰਥਨ ਮੁੱਲ (MSP) ਦੇ ਝੂਠੇ ਵਾਅਦੇ ਕਰਨ ਦਾ ਵੀ ਦੋਸ਼ ਲਗਾਇਆ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਕਾਂਗਰਸ ਨੇਤਾ ਨੇ ਕਿਹਾ, "ਸੋਇਆਬੀਨ ਅਤੇ ਕਪਾਹ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਨਹੀਂ ਮਿਲਿਆ।" ਵਡੇਟੀਵਾਰ ਨੇ ਖੇਤੀਬਾੜੀ ਮੰਤਰੀ ਮਾਨਿਕਰਾਓ ਕੋਕਾਟੇ ਵੱਲੋਂ ਕਿਸਾਨਾਂ ਨੂੰ "ਭਿਖਾਰੀ" ਕਹਿਣ ਅਤੇ ਸਾਬਕਾ ਮੰਤਰੀ ਬਾਬਨਰਾਓ ਲੋਨੀਕਰ ਵੱਲੋਂ ਕਿਸਾਨਾਂ ਵਿਰੁੱਧ "ਅਸੰਵੇਦਨਸ਼ੀਲ ਅਤੇ ਅਪਮਾਨਜਨਕ ਬਿਆਨ" ਦੇਣ ਦੀ ਵੀ ਨਿੰਦਾ ਕੀਤੀ। ਕਾਂਗਰਸ ਨੇਤਾ ਨੇ ਲਾਤੂਰ ਵਿੱਚ ਵਾਪਰੀ ਇੱਕ ਘਟਨਾ ਦਾ ਹਵਾਲਾ ਦਿੱਤਾ, ਜਿੱਥੇ ਕਿਸਾਨ ਅੰਬਦਾਸ ਪਵਾਰ (65) ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਹਲ ਨਾਲ ਬੰਨ੍ਹ ਲਿਆ, ਕਿਉਂਕਿ ਉਹ ਬਲਦਾਂ ਨੂੰ ਕਿਰਾਏ 'ਤੇ ਨਹੀਂ ਲੈ ਸਕਦਾ ਸੀ। ਵਡੇਟੀਵਾਰ ਨੇ ਕਿਹਾ, "ਕਮੇਟੀਆਂ ਬਣਾਉਣ ਦੀ ਬਜਾਏ, ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕਿਸਾਨ ਕਮੇਟੀਆਂ ਨਹੀਂ ਚਾਹੁੰਦੇ, ਉਹ ਰਾਹਤ ਚਾਹੁੰਦੇ ਹਨ।"
ਇਹ ਵੀ ਪੜ੍ਹੋ - Corona Vaccine: ਕੀ ਕੋਰੋਨਾ ਵੈਕਸੀਨ ਕਾਰਣ ਹੋਈਆਂ ਮੌਤਾਂ ! ICMR-AIIMS ਦੀ ਰਿਪੋਰਟ ’ਚ ਵੱਡਾ ਖ਼ੁਲਾਸਾ
ਹਾਲਾਂਕਿ, ਸਪੀਕਰ ਰਾਹੁਲ ਨਾਰਵੇਕਰ ਨੇ ਮੁਲਤਵੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ 'ਤੇ ਅਸੰਵੇਦਨਸ਼ੀਲਤਾ ਅਤੇ ਚਰਚਾ ਤੋਂ ਬਚਣ ਦਾ ਦੋਸ਼ ਲਗਾਉਂਦੇ ਹੋਏ ਵਾਕਆਊਟ ਕਰ ਦਿੱਤਾ। ਇਸ ਦੌਰਾਨ, ਵਿਰੋਧੀ ਧਿਰ ਵੱਲੋਂ ਸੋਇਆਬੀਨ ਖਰੀਦ ਵਿੱਚ ਬੇਨਿਯਮੀਆਂ ਅਤੇ ਕਿਸਾਨਾਂ ਨੂੰ ਭੁਗਤਾਨ ਵਿੱਚ ਦੇਰੀ ਦਾ ਦੋਸ਼ ਲਗਾਉਣ ਤੋਂ ਬਾਅਦ ਸਦਨ ਵਿੱਚ ਗਰਮਾ-ਗਰਮ ਬਹਿਸ ਹੋਈ। ਕਾਂਗਰਸ ਮੈਂਬਰ ਵਿਜੇ ਵਡੇਟੀਵਾਰ ਨੇ ਦਾਅਵਾ ਕੀਤਾ ਕਿ ਸੋਇਆਬੀਨ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਦੀ ਖਰੀਦ ਲਈ ਭੁਗਤਾਨ ਨਹੀਂ ਕੀਤਾ ਗਿਆ ਹੈ। ਸਹਿਕਾਰਤਾ ਅਤੇ ਮਾਰਕੀਟਿੰਗ ਮੰਤਰੀ ਜੈਕੁਮਾਰ ਰਾਵਲ ਨੇ ਸਦਨ ਨੂੰ ਦੱਸਿਆ ਕਿ ਇਸ ਸਾਲ ਰਾਜ ਦੇ 562 ਕੇਂਦਰਾਂ 'ਤੇ ਰਿਕਾਰਡ ਮਾਤਰਾ ਵਿੱਚ ਸੋਇਆਬੀਨ ਖਰੀਦੀ ਗਈ। ਰਾਵਲ ਨੇ ਕਿਹਾ 51,000 ਤੋਂ ਵੱਧ ਕਿਸਾਨਾਂ ਨੇ ਆਪਣੀ ਉਪਜ ਵੇਚੀ ਅਤੇ 5,500 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ।
ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਲਤੂ ਕੁੱਤੇ ਨੇ ਆਪਣੀ ਜਾਨ ਦੇ ਕੇ ਬਚਾਈ ਮਾਲਕ ਦੀ ਜ਼ਿੰਦਗੀ, ਸੱਪ ਦੇ ਕਰ'ਤੇ 3 ਟੁਕੜੇ
NEXT STORY