ਨੈਸ਼ਨਲ ਡੈਸਕ - ਮਹਾਰਾਸ਼ਟਰ 'ਚ ਸਭ ਨੂੰ ਹੈਰਾਨ ਕਰ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਸੋਮਵਾਰ ਨੂੰ ਛਤਰਪਤੀ ਸੰਭਾਜੀਨਗਰ ਦੇ ਸੁਲੀਭੰਜਨ ਇਲਾਕੇ 'ਚ ਵਾਪਰੇ ਭਿਆਨਕ ਕਾਰ ਹਾਦਸੇ 'ਚ 23 ਸਾਲਾ ਨੌਜਵਾਨ ਕੁੜੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਮੁਤਾਬਕ ਸ਼ਵੇਤਾ ਸੁਰਵਾਸੇ ਨਾਂ ਦੀ ਕੁੜੀ ਨੇ ਕਾਰ ਚਲਾਉਂਦੇ ਸਮੇਂ ਗ਼ਲਤੀ ਨਾਲ ਰਿਵਰਸ ਗੇਅਰ 'ਚ ਐਕਸੀਲੇਟਰ ਦਬਾ ਦਿੱਤਾ, ਜਿਸ ਕਾਰਨ ਕਾਰ ਪਿਛਲਾ ਕ੍ਰੈਸ਼ ਬੈਰੀਅਰ ਤੋੜ ਕੇ ਖਾਈ 'ਚ ਜਾ ਡਿੱਗੀ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਖੁਟਾਬਾਦ ਪੁਲਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਦੁਪਹਿਰ ਸਮੇਂ ਵਾਪਰਿਆ, ਜਦੋਂ ਸ਼ਵੇਤਾ ਆਪਣੇ ਦੋਸਤ ਸ਼ਿਵਰਾਜ ਮੂਲੇ ਨਾਲ ਵੀਡੀਓ ਸ਼ੂਟ ਕਰ ਰਹੀ ਸੀ। ਸ਼ਿਵਰਾਜ ਮੂਲੇ ਵੀਡੀਓ ਸ਼ੂਟ ਕਰ ਰਹੇ ਸਨ ਅਤੇ ਸ਼ਵੇਤਾ ਕਾਰ ਚਲਾ ਰਹੀ ਸੀ। ਇਸ ਦੌਰਾਨ ਸ਼ਵੇਤਾ ਨੇ ਡਰਾਈਵਿੰਗ 'ਚ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਅਤੇ ਗ਼ਲਤੀ ਨਾਲ ਐਕਸੀਲੇਟਰ ਨੂੰ ਰਿਵਰਸ ਗੀਅਰ 'ਚ ਦਬਾ ਦਿੱਤਾ। ਇਸ ਨਾਲ ਕਾਰ ਤੇਜ਼ੀ ਨਾਲ ਪਿੱਛੇ ਵੱਲ ਵਧੀ ਅਤੇ ਕਰੈਸ਼ ਬੈਰੀਅਰ ਤੋੜ ਕੇ 300 ਫੁੱਟ ਖਾਈ 'ਚ ਜਾ ਡਿੱਗੀ। ਖਾਈ ਵਿੱਚ ਡਿੱਗਣ ਤੋਂ ਕੁਝ ਸੈਕਿੰਡ ਪਹਿਲਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਇਸ ਨਾਲ ਮਹਾਰਾਸ਼ਟਰ 'ਚ 23 ਸਾਲਾ ਕੁੜੀ ਨੇ ਰੀਲਾਂ ਬਣਾਉਣ ਦੇ ਚੱਕਰ ਵਿਚ ਆਪਣੀ ਜਾਨ ਗੁਆ ਦਿੱਤੀ। ਇਹ ਭਿਆਨਕ ਹਾਦਸਾ ਜ਼ਿਲ੍ਹੇ ਦੇ ਦੌਲਤਾਬਾਦ ਇਲਾਕੇ 'ਚ ਸੁਲੀਭੰਜਨ ਸਥਿਤ ਦੱਤ ਮੰਦਰ ਨੇੜੇ ਵਾਪਰਿਆ। ਘਟਨਾ ਦਾ ਪਤਾ ਲੱਗਣ 'ਤੇ ਬਚਾਅ ਕਰਮਚਾਰੀਆਂ ਨੂੰ ਹਾਦਸੇ ਵਾਲੀ ਥਾਂ 'ਤੇ ਪਹੁੰਚਣ 'ਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਕੁੜੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਹਿਮਾਚਲ ਹਾਈਕੋਰਟ 'ਚ ਪੈ ਗਈਆਂ ਭਾਜੜਾਂ, ਬਾਹਰ ਦੌੜੇ ਸਟਾਫ਼ ਤੇ ਵਕੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਏ ਗਰਮੀ! ਦੁਨੀਆਂ ਦੀਆਂ ਸਭ ਤੋਂ ਗਰਮ ਥਾਵਾਂ, ਕੁਝ ਮਿੰਟਾਂ ‘ਚ ਹੋ ਜਾਂਦੀ ਹੈ ਮੌਤ, ਤਾਪਮਾਨ ਜਾਣ ਉਡਣਗੇ ਹੋਸ਼
NEXT STORY