ਨਵੀਂ ਦਿੱਲੀ/ਮੁੰਬਈ (ਵਾਰਤਾ)— ਤੇਜ਼ੀ ਨਾਲ ਫੈਲ ਰਹੀ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ 'ਕੋਵਿਡ-19' ਨੇ ਦੇਸ਼ 'ਚ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ 'ਚ ਵਰ੍ਹਾਇਆ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ ਇਸ ਜਾਨਲੇਵਾ ਵਾਇਰਸ ਕਾਰਨ 22 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 149 'ਤੇ ਪਹੁੰਚ ਗਈ ਹੈ ਅਤੇ ਕੁੱਲ 1985 ਲੋਕ ਇਸ ਵਾਇਰਸ ਤੋਂ ਪੀੜਤ ਹਨ। ਉੱਥੇ ਹੀ ਸੂਬੇ 'ਚ ਹੁਣ ਤੱਕ 217 ਲੋਕ ਸਿਹਤਮੰਦ ਹੋਏ ਹਨ। ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ 22 ਲੋਕਾਂ ਦੀ ਮੌਤ ਹੋਈ ਅਤੇ 224 ਲੋਕ ਪੀੜਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵਧ ਕੇ 9,152 ਹੋ ਗਈ ਹੈ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 308 'ਤੇ ਪਹੁੰਚ ਗਈ ਹੈ। ਹੁਣ ਤਕ 856 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।

ਮਹਾਰਾਸ਼ਟਰ 'ਚ ਇਸ ਵਾਇਰਸ ਨਾਲ ਸਭ ਤੋਂ ਵਧੇਰੇ 224, ਰਾਜਸਥਾਨ 'ਚ 104, ਦਿੱਲੀ 'ਚ 85, ਗੁਜਰਾਤ 'ਚ 84, ਤਾਮਿਲਨਾਡੂ 'ਚ 74, ਆਂਧਰਾ ਪ੍ਰਦੇਸ਼ 'ਚ 46, ਮੱਧ ਪ੍ਰਦੇਸ਼ 'ਚ 32 ਅਤੇ ਉੱਤਰ ਪ੍ਰਦੇਸ਼ 'ਚ 31 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਇਸ ਵਾਇਰਸ ਦਾ ਕਹਿਰ 31 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ। ਦੱਸਣਯੋਗ ਹੈ ਕਿ ਚੀਨ ਤੋਂ ਫੈਲਿਆ ਇਹ ਵਾਇਰਸ 200 ਦੇ ਕਰੀਬ ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਦੁਨੀਆ ਭਰ 'ਚ ਇਸ ਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ 24 ਘੰਟਿਆਂ 'ਚ 1,514 ਮੌਤਾਂ, ਮਾਮਲਿਆਂ ਦੀ ਗਿਣਤੀ 550,000 ਦੇ ਪਾਰ
ਕੋਰੋਨਾ ਵਾਇਰਸ : ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ, 90 ਮੈਡੀਕਲ ਕਰਮੀ ਵੀ ਇਨਫੈਕਟਿਡ
NEXT STORY