ਮਹਾਰਾਸ਼ਟਰ— ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਲੋੜਾਂ ਪਾਣੀ ਤੋਂ ਬਿਨਾਂ ਅਧੂਰੀਆਂ ਹਨ। ਵਧਦੀ ਆਬਾਦੀ ਅਤੇ ਪ੍ਰਦੂਸ਼ਣ ਕਾਰਨ ਸਾਨੂੰ ਅੱਜ ਪੀਣ ਵਾਲੇ ਪਾਣੀ ਲਈ ਜਦੋ-ਜਹਿੱਦ ਕਰਨੀ ਪੈ ਰਹੀ ਹੈ। ਅਸੀਂ ਨਦੀਆਂ-ਨਾਲਿਆਂ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਜਿਸ ਦਾ ਖਮਿਆਜ਼ਾ ਸਾਨੂੰ ਹੀ ਭੁਗਤਣਾ ਪੈ ਰਿਹਾ ਹੈ। ਕੁਝ ਅਜਿਹੀ ਹੀ ਤਸਵੀਰ ਹੈ ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲੇ ਦੇ ਚਿਮਲਖੇੜੀ ਪਿੰਡ ਦੀ। ਨਰਮਦਾ ਨਦੀ ਦੇ ਕਿਨਾਰੇ ਪਹਾੜੀਆਂ ਨਾਲ ਘਿਰੇ ਇਸ ਪਿੰਡ 'ਚ ਕਰੀਬ 350 ਆਦਿਵਾਸੀ ਪਰਿਵਾਰ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਨੂੰ ਪੂਰੇ ਸਾਲ ਦਿਨ-ਰਾਤ ਪਾਣੀ ਲਈ ਜੂਝਣਾ ਪੈਂਦਾ ਹੈ। ਘਰ ਦੀਆਂ ਔਰਤਾਂ ਦਿਨ ਵਿਚ 3 ਵਾਰ 100 ਫੁੱਟ ਉੱਚੀ ਪਹਾੜੀ ਪਾਰ ਕਰ ਕੇ ਨਰਮਦਾ ਨਦੀ ਦੇ ਕਿਨਾਰੇ ਪਹੁੰਚਦੀਆਂ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਨਰਮਦਾ ਨਦੀ ਦਾ ਪਾਣੀ ਇੰਨਾ ਗੰਦਾ ਹੈ ਕਿ ਲੋਕ ਪਹਿਲਾਂ ਕਿਨਾਰੇ 'ਤੇ ਟੋਇਆ ਪੁੱਟਦੇ ਹਨ ਫਿਰ ਇਸ ਟੋਏ 'ਚ ਰਿਸਕ ਕੇ ਪਾਣੀ ਆਉਂਦਾ ਹੈ। ਇਸ ਤੋਂ ਬਾਅਦ ਉਸ ਪਾਣੀ ਨੂੰ ਲੋਕ ਭਾਂਡਿਆਂ ਵਿਚ ਭਰ ਲੈਂਦੇ ਹਨ। ਸਾਫ ਪਾਣੀ ਦੀ ਇਸ ਪ੍ਰਕਿਰਿਆ ਵਿਚ ਇਕ ਘੰਟਾ ਲੱਗਦਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਅਜਿਹਾ ਕਈ ਪੀੜ੍ਹੀਆਂ ਤੋਂ ਕਰਦੇ ਆ ਰਹੇ ਹਨ। ਗੰਦਾ ਪਾਣੀ ਪੀਣ ਨਾਲ ਕਈ ਲੋਕ ਬੀਮਾਰ ਵੀ ਹੋ ਜਾਂਦੇ ਹਨ। ਵੱਡੀ ਗੱਲ ਇਹ ਹੈ ਕਿ ਪਿੰਡ ਵਿਚ ਕੋਈ ਹਸਪਤਾਲ ਵੀ ਨਹੀਂ ਹੈ। ਲੋਕਾਂ ਨੂੰ ਪੁਰਾਣੇ ਨੁਸਖਿਆਂ ਨਾਲ ਹੀ ਇਲਾਜ ਕਰਨਾ ਪੈਂਦਾ ਹੈ। ਇੱਥੇ ਇਲਾਜ ਲਈ ਸਿਰਫ ਇਕ ਮੈਡੀਕਲ ਐਂਬੂਲੈਂਸ ਤਾਇਨਾਤ ਹੈ। ਜਦੋਂ ਕੋਈ ਬੀਮਾਰ ਹੁੰਦਾ ਹੈ, ਤਾਂ ਲੋਕ ਉਸੇ ਨੂੰ ਹੀ ਫੋਨ ਕਰ ਕੇ ਬੁਲਾਉਂਦੇ ਹਨ।
ਪਾਣੀ ਨੂੰ ਫਿਲਟਰ ਕਰਨ ਲਈ ਕਰਨੀ ਪੈਂਦੀ ਹੈ ਜਦੋ-ਜਹਿੱਦ
ਨਰਮਦਾ ਕਿਨਾਰੇ ਆਉਣ ਵਾਲੇ ਪਾਣੀ ਵਿਚ ਮਿਲੀ ਘੁਲੀ ਹੁੰਦੀ ਹੈ। ਇਨ੍ਹਾਂ ਵਿਚ ਮਗਰਮੱਛ ਅਤੇ ਸੂਖਮ ਜੀਵ ਹੁੰਦੇ ਹਨ। ਇਸ ਲਈ ਲੋਕ ਤੱਟ 'ਤੇ ਟੋਏ ਬਣਾ ਕੇ ਪਾਣੀ ਭਰਦੇ ਹਨ। ਫਿਰ ਇਕ ਭਾਂਡੇ ਵਿਚ ਕੱਪੜੇ ਨਾਲ ਛਾਣ ਕੇ ਪੀਂਦੇ ਹਨ ਅਤੇ ਇਸ ਤਰ੍ਹਾਂ ਪਾਣੀ ਨੂੰ ਫਿਲਟਰ ਕਰਦੇ ਹਨ। ਮਹਾਰਾਸ਼ਟਰ ਦੇ ਨੰਦੂਰਬਾਰ ਦੇ 33 ਪਿੰਡਾਂ ਵਿਚ ਨਰਮਦਾ ਤੱਟ ਦਾ ਪਾਣੀ ਇੰਨਾ ਗੰਦਾ ਹੈ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।
ਬੇਟੀ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਪਿਤਾ ਦਾ ਚਾਕੂ ਮਾਰ ਕੇ ਕੀਤਾ ਕਤਲ
NEXT STORY