ਮੁੰਬਈ—ਮਹਾਰਾਸ਼ਟਰ 'ਚ ਭਾਜਪਾ ਸਰਕਾਰ ਦੇ ਚੱਲਦੇ ਕਿਸਾਨਾਂ ਦਾ ਸੰਕਟ ਲਗਾਤਾਰ ਵਧ ਰਿਹਾ ਹੈ। ਸਥਿਤੀ ਇਹ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਰੋਜ਼ਾਨਾ 8 ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਬੈਂਕਾਂ ਦੇ ਲੋਨ ਅਤੇ ਫਸਲਾਂ ਦੇ ਨੁਕਸਾਨ ਸਮੇਤ ਕਈ ਕਾਰਨਾਂ ਕਾਰਨ 2015 ਤੋਂ 2018 ਤਕ ਮਹਾਰਾਸ਼ਟਰ 'ਚ ਘਟੋ-ਘੱਟ 12021 ਕਿਸਾਨਾਂ ਨੇ ਆਤਮ-ਹੱਤਿਆ ਕੀਤੀ। ਭਾਵ ਰੋਜ਼ਾਨਾ 8 ਕਿਸਾਨਾਂ ਨੇ ਆਮਤ-ਹੱਤਿਆ ਕੀਤੀ। ਜਨਵਰੀ 2011 ਤੋਂ ਦਸੰਬਰ 2014 ਵਿਚਾਲੇ 6268 ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਸੀ।
ਮਹਾਰਾਸ਼ਟਰ ਦੇ ਰਾਹਤ ਅਤੇ ਮੁੜ ਵਸੇਬਾ ਮੰਤਰੀ ਸੁਭਾਸ਼ ਦੇਸ਼ਮੁੱਖ ਨੇ ਰਾਜ ਵਿਧਾਨ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਅੰਕੜੇ ਦਿੱਤੇ। 12021 ਮਾਮਲਿਆਂ 'ਚ 6888 ਭਾਵ 57 ਫੀਸਦੀ ਮਾਮਲਿਆਂ 'ਚ ਸੂਬਾ ਸਰਕਾਰ ਵੱਲੋਂ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਪਾਤਰ ਪਾਏ ਗਏ। ਕਿਸਾਨਾਂ ਦੀ ਆਤਮ-ਹੱਤਿਆ ਦਾ ਮਾਮਲਾ ਇਸ ਲਈ ਵੀ ਮਹਤੱਵਪਰੂਨ ਸਮਝਿਆ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਇਸ ਸਾਲ ਦੇ ਆਖਿਰ 'ਚ ਹੋਣ ਵਾਲੇ ਵਿਧਾਨ ਸਭਾ ਚੋਣਾਂ 'ਚ ਫਿਰ ਤੋਂ ਸੱਤਾ 'ਚ ਆਉਣ ਦੀ ਉਮੀਦ ਬਣਾਏ ਹੋਏ ਹਨ।
ਦਿੱਲੀ 'ਚ ਮਹਿਲਾ ਪੱਤਰਕਾਰ 'ਤੇ ਫਾਇਰਿੰਗ, ਜ਼ਖਮੀ
NEXT STORY