ਨੈਸ਼ਨਲ ਡੈਸਕ- ਮਹਾਰਾਸ਼ਟਰ ਸਰਕਾਰ ਵਲੋਂ ਸੈਲੂਨ ਅਤੇ ਪਾਰਲਰ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਆਪਣਾ ਉਤਸ਼ਾਹ ਦਿਖਾਉਂਦੇ ਹੋਏ ਕੋਲਹਾਪੁਰ ਦੇ ਇਕ ਸੈਲੂਨ ਮਾਲਕ ਨੇ ਲਗਭਗ 3 ਮਹੀਨਿਆਂ ਬਾਅਦ ਆਪਣੇ ਗਾਹਕ ਦੇ ਵਾਲ ਕੱਟਣ ਲਈ 'ਸੋਨੇ ਦੀ ਕੈਂਚੀ' ਦੀ ਵਰਤੋਂ ਕੀਤੀ। 'ਮਿਸ਼ਨ ਬਿਗਿਨ ਅਗੇਨ' ਦੇ ਅਧੀਨ ਸਰਕਾਰ ਨੇ ਸੂਬੇ 'ਚ ਕੋਰੋਨਾ ਵਾਇਰਸ ਪਾਬੰਦੀਆਂ 'ਚ ਕੁਝ ਢਿੱਲ ਦਿੱਤੀ ਸੀ ਅਤੇ ਕੁਝ ਨਿਯਮਾਂ ਦਾ ਪਾਲਣ ਕਰਦੇ ਹੋਏ ਨਾਈਂ ਦੀਆਂ ਦੁਕਾਨਾਂ, ਸੈਲੂਨ ਅਤੇ ਬਿਊਟੀ ਪਾਰਲਰਾਂ ਨੂੰ 28 ਜੂਨ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ।
ਤਿੰਨ ਮਹੀਨੇ ਤੋਂ ਬਾਅਦ ਸੀ ਸੈਲੂਨ
ਕੋਲਹਾਪੁਰ 'ਚ ਇਕ ਸੈਲੂਨ ਚਲਾਉਣ ਵਾਲੇ ਰਾਮਭਾਊ ਸੰਕਪਾਲ ਨੇ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਐਤਵਾਰ ਨੂੰ ਆਪਣੇ ਪਹਿਲੇ ਗਾਹਕ ਦਾ ਸਵਾਗਤ ਕਰਨ ਲਈ ਉਸ ਦੇ ਵਾਲ ਕੱਟਣ ਲਈ ਸੋਨੇ ਦੀ ਕੈਂਚੀ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਸੂਬੇ 'ਚ ਸੈਲੂਨ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਬਚਤ ਦੇ ਪੈਸਿਆਂ ਨਾਲ ਖਰੀਦੀ ਕੈਂਚੀ
ਸੈਲੂਨ ਮਾਲਕ ਅਤੇ ਕਰਮੀਆਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੰਕਪਾਲ ਨੇ ਕਿਹਾ ਕਿ ਅਜਿਹੀਆਂ ਕਈ ਘਟਨਾਵਾਂ ਹਨ, ਜਿੱਥੇ ਵਿੱਤੀ ਸੰਕਟ ਤੋਂ ਬਾਹਰ ਨਹੀਂ ਆ ਸਕੇ ਨਾਈਂ ਦੀਆਂ ਕੁਝ ਦੁਕਾਨਾਂ ਦੇ ਮਾਲਕਾਂ ਨੇ ਆਪਣਾ ਜੀਵਨ ਖਤਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਸਥਿਤੀ ਨਾਲ ਨਜਿੱਠਣ 'ਚ ਕਾਮਯਾਬ ਰਹੇ। ਕਿਉਂਕਿ ਸੂਬਾ ਸਰਕਾਰ ਨੇ ਹੁਣ ਸੈਲੂਨ ਨੂੰ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ, ਇਸ ਲੀ ਮੇਰੇ ਸਾਥੀ ਸੈਲੂਨ ਮਾਲਕਾਂ ਦੇ ਚਿਹਰੇ 'ਤੇ ਖੁਸ਼ੀ ਹੈ ਅਤੇ ਮੈਂ ਇਸ ਨੂੰ ਇਕ ਅਨੋਖੇ ਤਰੀਕੇ ਨਾਲ ਜ਼ਾਹਰ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਵਪਾਰ 'ਚ ਹੈ। ਉਨ੍ਹਾਂ ਨੇ ਆਪਣੀ ਬਚਤ ਦੀ ਵਰਤੋਂ ਕੀਤੀ ਅਤੇ 10 ਤੋਲੇ ਦੀ ਸੋਨੇ ਦੀ ਇਕ ਜੋੜੀ ਕੈਂਚੀ ਖਰੀਦੀ।
4 ਜੁਲਾਈ ਤੋਂ ਮੁੜ ਤੋਂ ਖੁੱਲ੍ਹੇਗੀ ਦਿੱਲੀ ਦੀ ਜਾਮਾ ਮਸੀਤ : ਸ਼ਾਹੀ ਇਮਾਮ
NEXT STORY