ਠਾਣੇ (ਭਾਸ਼ਾ)— ਮਹਾਰਾਸ਼ਟਰ ਵਿਚ ਇਕ ਸਰਕਾਰੀ ਬਿਜਲੀ ਕਰਮਚਾਰੀ ਆਪਣੇ ਗੈਰ-ਕਾਨੂੰਨੀ ਟਰਾਂਸਫਰ ਵਿਰੁੱਧ ਧਰਨੇ 'ਤੇ ਬੈਠਾ ਹੋਇਆ ਹੈ। ਸ਼ੁੱਕਰਵਾਰ ਨੂੰ ਉਸ ਦਾ ਵਿਆਹ ਹੋਣਾ ਹੈ। ਉਸ ਦੇ ਪਰਿਵਾਰ ਅਤੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਧਰਨਾ ਖਤਮ ਕਰਨ ਲਈ ਦਬਾਅ ਬਣਾਇਆ ਗਿਆ ਪਰ ਉਹ ਆਪਣੇ ਫੈਸਲੇ 'ਤੇ ਅੜਿਆ ਹੋਇਆ ਹੈ। ਧਰਨੇ 'ਤੇ ਬੈਠੇ ਬਿਜਲੀ ਕਰਮਚਾਰੀ ਦੀਆਂ ਮੰਗਾਂ ਨੂੰ ਲੈ ਕੇ ਵਿਭਾਗ ਵੀ ਨਰਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਧਰਨੇ ਵਾਲੀ ਥਾਂ 'ਤੇ ਹੀ ਵਿਆਹ ਦਾ ਫੈਸਲਾ ਲਿਆ ਹੈ। ਵਿਆਹ ਤੋਂ ਪਹਿਲਾਂ ਹੀ ਕੁਝ ਰਸਮਾਂ ਬੁੱਧਵਾਰ ਅਤੇ ਵੀਰਵਾਰ ਨੂੰ ਧਰਨੇ ਵਾਲੀ ਥਾਂ 'ਤੇ ਹੀ ਪੂਰੀਆਂ ਕੀਤੀਆਂ ਗਈਆਂ। ਲਾੜਾ ਬਣਨ ਲਈ ਤਿਆਰ ਬੈਠੇ ਟਿਖੇ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਜਦੋਂ ਤਕ ਇਸ ਮੁੱਦੇ ਦਾ ਹੱਲ ਨਹੀਂ ਹੋ ਜਾਂਦਾ ਹੈ, ਉਦੋਂ ਤਕ ਮੇਰਾ ਧਰਨਾ ਜਾਰੀ ਰਹੇਗਾ।
ਅਮਰਵਤੀ ਜ਼ਿਲੇ 'ਚ ਕੰਪਨੀ ਦੇ ਮੁੱਖ ਇੰਜੀਨੀਅਰ ਦਫਤਰ ਦੇ ਬਾਹਰ ਬਿਜਲੀ ਕਰਮਚਾਰੀ ਨਿਖਿਲ ਟਿਖੇ ਆਪਣੇ ਕੁਝ ਸਾਥੀਆਂ ਨਾਲ 9 ਜੁਲਾਈ ਤੋਂ ਧਰਨੇ 'ਤੇ ਬੈਠੇ ਹੋਏ ਹਨ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪਰਿਵਾਰ ਵਾਲਿਆਂ ਨੇ ਉਸ ਨੂੰ ਧਰਨਾ ਖਤਮ ਕਰਨ ਨੂੰ ਕਿਹਾ ਪਰ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਧਰਨਾ ਵਾਲੀ ਥਾਂ 'ਤੇ ਹੀ ਪੂਰੀ ਕਰਨਾ ਸਹੀ ਸਮਝਿਆ। ਬੁੱਧਵਾਰ ਰਾਤ ਮਹਿੰਦੀ ਦੀ ਰਸਮ ਨਿਭਾਈ ਗਈ। ਵੀਰਵਾਰ ਦੀ ਸਵੇਰ ਨੂੰ ਪਰਿਵਾਰ ਅਤੇ ਦੋਸਤਾਂ ਵਿਚਾਲੇ ਹਲਦੀ ਦੀ ਰਸਮ ਪੂਰੀ ਕੀਤੀ ਗਈ। ਓਧਰ ਮਹਾਰਾਸ਼ਟਰ ਦੇ ਸੂਬਾ ਬਿਜਲੀ ਕਰਮਚਾਰੀ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਲਿਲੇਸ਼ਵਰ ਬੰਸੋਡੇ ਨੇ ਦੱਸਿਆ ਕਿ ਜੇਕਰ ਉਸ ਨੇ ਆਪਣਾ ਵਿਚਾਰ ਨਹੀਂ ਬਦਲਿਆ ਤਾਂ ਵਿਆਹ ਸਮਾਰੋਹ ਵੀ ਪ੍ਰੋਗਰਾਮ ਮੁਤਾਬਕ ਸ਼ੁੱਕਰਵਾਰ ਨੂੰ ਧਰਨਾ ਵਾਲੀ ਥਾਂ 'ਤੇ ਹੀ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਵਲੋਂ ਗੈਰ-ਕਾਨੂੰਨੀ ਟਰਾਂਸਫਰ ਅਤੇ ਉਸ ਦੀ ਤਰੱਕੀ ਤੋਂ ਇਨਕਾਰ ਕੀਤੇ ਜਾਣ ਦੇ ਵਿਰੋਧ ਵਿਚ ਫੈਡਰੇਸ਼ਨ ਦੇ ਮੈਂਬਰ ਪਿਛਲੇ ਹਫਤੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਹਨੂਮਾਨ ਚਾਲੀਸਾ ਦੇ ਪਾਠ 'ਚ ਸ਼ਾਮਲ ਹੋਣ 'ਤੇ ਇਸ਼ਰਤ ਜਹਾਂ ਨੂੰ ਘਰ ਖਾਲੀ ਕਰਨ ਦਾ ਹੁਕਮ
NEXT STORY