ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਇਕ 14 ਸਾਲਾ ਬੱਚੇ ਵਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਲੈ ਕੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਨੂੰ ਲੈ ਕੇ ਪੁਲਸ ਦਾ ਕਹਿਣਾ ਹੈ ਕਿ ਟੀ.ਵੀ. 'ਤੇ ਕਾਰਟੂਨ ਦੇਖਣ ਲਈ ਮਨ੍ਹਾ ਕਰਨ ਤੋਂ ਬਾਅਦ ਬੱਚੇ ਨੇ ਇਹ ਖੌਫਨਾਕ ਕਦਮ ਚੁੱਕਿਆ। ਖੁਦਕੁਸ਼ੀ ਦੀ ਇਸ ਘਟਨਾ ਨੂੰ ਲੈ ਕੇ ਏ.ਸੀ.ਪੀ. ਨੇ ਦੱਸਿਆ,''ਬੱਚਾ ਕਾਰਟੂਨ ਦੇਖਣਾ ਚਾਹੁੰਦਾ ਸੀ ਪਰ ਉਸ ਦੀ ਦਾਦੀ ਸਮਾਚਾਰ ਦੇਖਣਾ ਚਾਹੁੰਦੀ ਸੀ। ਇਸ ਘਟਨਾ ਤੋਂ ਉਹ ਪਰੇਸ਼ਾਨ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਟੀ.ਵੀ. ਹੀ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ।
ਮਹਾਰਾਸ਼ਟਰ 'ਚ ਜਿੱਥੇ ਕਾਰਟੂਨ ਦੇਖਣ ਤੋਂ ਰੋਕਣ 'ਤੇ ਬੱਚੇ ਨੇ ਖੁਦਕੁਸ਼ੀ ਕਰ ਲਈ ਤਾਂ ਕੁਝ ਦਿਨ ਪਹਿਲਾਂ ਹੀ ਹਰਿਆਣਾ 'ਚ ਮੋਬਾਇਲ ਗੇਮ ਖੇਡਣ ਤੋਂ ਰੋਕਣ 'ਤੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਹਰਿਆਣਾ ਦੇ ਹਿਸਾਰ 'ਚ ਆਜ਼ਾਦ ਨਗਰ 'ਚ ਮੋਬਾਇਲ 'ਤੇ ਗੇਮ ਖੇਡਣ ਤੋਂ ਵਾਰ-ਵਾਰ ਟੋਕਣ 'ਤੇ ਇਕ 24 ਸਾਲਾ ਸ਼ਖਸ ਨੇ ਫਾਂਸੀ ਲਾ ਕੇ ਖੁਦਕੁਸ਼ੀ ਕੀਤੀ ਸੀ।
ਹਿਮਾਚਲ 'ਚ ਕਿਸਾਨਾਂ ਨੂੰ ਸਬਜ਼ੀਆਂ ਦੀ ਨਹੀਂ ਮਿਲ ਰਹੀ ਵਾਜਬ ਕੀਮਤ, ਇਨ੍ਹਾਂ ਫਸਲਾਂ ਵੱਲ ਵਧਿਆ ਰੁਝਾਨ
NEXT STORY