ਮੁੰਬਈ— ਮੁੰਬਈ ਸਮੇਤ ਮਹਾਰਾਸ਼ਟਰ 'ਚ ਸ਼ਨੀਵਾਰ ਸਵੇਰ ਤੋਂ ਹੀ ਤੇਜ਼ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟੇ ਪੂਰੇ ਮਹਾਰਾਸ਼ਟਰ 'ਚ ਤੇਜ਼ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਭਾਰੀ ਬਾਰਸ਼ ਦੇ ਚਲਦੇ ਜਗ੍ਹਾ-ਜਗ੍ਹਾ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਸੜਕ 'ਤੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਭਾਰੀ ਬਾਰਸ਼ ਦੇ ਚਲਦੇ ਸਾਰੀਆਂ ਏਜੰਸੀਆਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ।
2 ਦਿਨ ਤੋਂ ਭਾਰੀ ਬਾਰਸ਼ ਦੀ ਚੇਤਾਨਵੀ—
ਮੌਸਮ ਵਿਭਾਗ ਨੇ ਮਹਾਰਾਸ਼ਟਰ ਅਤੇ ਵਿਦਰਭ 'ਚ ਅਗਲੇ 24 ਘੰਟੇ 'ਚ ਭਾਰੀ ਬਾਰਸ਼ ਦੀ ਚੇਤਾਨਵੀ ਜਾਰੀ ਕੀਤੀ ਹੈ। ਮੁੰਬਈ ਸਮੇਤ ਅਕੋਲਾ, ਨਾਗਪੁਰ, ਔਰੰਗਾਬਾਦ, ਚੰਦਰਪੁਰ, ਵਰਧਾ, ਜਾਲਨਾ ਅਤੇ ਨੰਦੇੜ ਆਦਿ ਇਲਾਕਿਆਂ 'ਚ ਭਾਰੀ ਬਾਰਸ਼ ਦੀ ਸੰਭਾਵਨਾ ਹੈ। ਫਿਲਹਾਲ ਮਰਾਠਾਵਾੜਾ, ਛੱਤੀਸਗੜ੍ਹ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚੱਕਰਵਾਤ ਦੀ ਸਥਿਤੀ ਬਣ ਰਹੀ ਹੈ।
ਬਿਹਾਰ ਦੇ ਕਈ ਜ਼ਿਲਿਆਂ 'ਚ ਹੜ੍ਹ ਦੀ ਸਥਿਤੀ—
ਨੇਪਾਲ ਤੋਂ ਆਉਣ ਵਾਲੀਆਂ ਛੋਟੀਆਂ-ਵੱਡੀਆਂ ਨਦੀਆਂ 'ਚ ਤੂਫਾਨ ਦੇ ਚਲਦੇ ਬਿਹਾਰ ਦੇ 5 ਜ਼ਿਲਿਆਂ ਮੁਜੱਫਰਪੁਰ, ਪੁਣੀਆਂ, ਸੁਪੌਲ, ਅਰੀਆ ਅਤੇ ਸੀਤਾਮੜੀ ਜ਼ਿਲੇ ਹੜ੍ਹ ਦੀ ਲਪੇਟ 'ਚ ਹਨ। ਬਾਗਮਲੀ ਅਤੇ ਬੂੜੀ ਗੰਡਕ ਨਦੀ ਦਾ ਪਾਣੀ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਬੇਨੀਬਾਦ 'ਚ ਬਾਗਮਤੀ ਨਦੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ।
ਨੋਇਡਾ : ਪੀ.ਐੈੱਮ. ਮੋਦੀ 9 ਜੁਲਾਈ ਨੂੰ ਸੈਮਸੰਗ ਦੇ ਨਵੇਂ ਪ੍ਰੋਜੈਕਟ ਦਾ ਕਰਨਗੇ ਉਦਘਾਟਨ
NEXT STORY