ਲਖਨਊ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਸ਼ਨੀਵਾਰ ਨੂੰ ਸਨਮਾਨ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ। ਰਾਜਨਾਥ ਨੇ ਇੱਥੇ ਏ.ਐੱਮ.ਸੀ. ਸਟੇਡੀਅਮ ’ਚ ਕਿਹਾ,‘‘ਦੇਸ਼ ਨੂੰ ਆਪਣੀਆਂ ਹਥਿਆਰਬੰਦ ਫੌਜਾਂ ’ਤੇ ਮਾਣ ਹੈ। ਸਾਨੂੰ ਸਾਬਕਾ ਫੌਜੀਆਂ ’ਤੇ ਮਾਣ ਹੈ, ਜੋ ਜ਼ਰੂਰਤ ਪੈਣ ’ਤੇ ਉਸੇ ਵਿਸ਼ਵਾਸ ਨਾਲ ਹੁਣ ਵੀ ਆਪਣੇ ਕਰਤੱਵ ਨਿਭਾ ਰਹੇ ਹਨ। ਇਸ ਗੱਲ ਦਾ ਮੈਨੂੰ ਪੂਰਾ ਵਿਸ਼ਵਾਸ ਹੈ।’’
ਰੱਖਿਆ ਮੰਤਰੀ ਨੇ ਸਟੇਡੀਅਮ ’ਚ ਲਗਾਏ ਗਏ ਵੱਖ-ਵੱਖ ਸਟਾਲ ਦੇਖੇ ਅਤੇ ਸਾਬਕਾ ਫੌਜੀਆਂ ਤੇ ਸ਼ਹੀਦ ਫੌਜੀਆਂ ਦੀਆਂ ਪਤਨੀਅਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਬਦੁੱਲ ਹਮੀਦ ਅਤੇ ਮਨੋਜ ਪਾਂਡੇ ਵਰਗੇ ਯੋਧਿਆਂ ਦਾ ਜਨਮ ਸਥਾਨ ਰਿਹਾ ਹੈ ਅਤੇ ਪੂਰਾ ਦੇਸ਼ ਇਨ੍ਹਾਂ ਯੋਧਿਆਂ ਦਾ ਕਰਜ਼ਾਈ ਰਹੇਗਾ। ਬਾਅਦ ’ਚ ਜਦੋਂ ਪੱਤਰਕਾਰਾਂ ਨੇ ਮਹਾਰਾਸ਼ਟਰ ’ਚ ਸਰਕਾਰ ਗਠਨ ਨੂੰ ਲੈ ਕੇ ਸਵਾਲ ਕੀਤਾ ਤਾਂ ਰਾਜਨਾਥ ਸਿੰਘ ਨੇ ਕਿਹਾ,‘‘ਇਸ ਸਮੇਂ ਮੈਂ ਜਿਸ ਪ੍ਰੋਗਰਾਮ ’ਚ ਇੱਥੇ ਆਇਆ ਹਾਂ, ਉੱਥੇ ਮੈਂ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ। ਇਹ ਰਾਜਪਾਲ ਦਾ ਵਿਸ਼ੇਸ਼ ਅਧਿਕਾਰ ਸੀ। ਸੰਤੁਸ਼ਟ ਹੋਣ’ਤੇ ਰਾਜਪਾਲ ਨੂੰ ਜਿਸ ਨੂੰ ਸੱਦਾ ਦੇਣਾ ਸੀ, ਉਨ੍ਹਾਂ ਨੇ ਉਸ ਨੂੰ ਸੱਦਾ ਦਿੱਤਾ।’’
ਭਾਰਤ 'ਚ ਬ੍ਰਿਟੇਨ-ਅਮਰੀਕਾ ਤੋਂ ਆਏ ਵਿਦੇਸ਼ੀ ਸੈਲਾਨੀ, ਕੈਨੇਡੀਅਨ ਵੀ ਨਹੀਂ ਰਹੇ ਪਿੱਛੇ
NEXT STORY