ਮੁੰਬਈ — ਮਹਾਰਾਸ਼ਟਰ 'ਚ ਕੋਰੋਨਾ ਦੇ ਨਵੇਂ 72 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਮੰਗਲਵਾਰ ਨੂੰ ਪੀੜਤ ਲੋਕਾਂ ਦੀ ਗਿਣਤੀ ਵਧ ਕੇ 302 ਹੋ ਗਈ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨਵੇਂ ਪੰਜ ਮਾਮਲਿਆਂ 'ਚ 59 ਮੁੰਬਈ, 3 ਨਾਗਰ, 2-2 ਮਾਮਲੇ ਪੁਣੇ, ਥਾਣੇ, ਕਲਿਆਣ ਡੋਮਵਿਲੀ, ਨਵੀਂ ਮੁੰਬਈ ਅਤੇ ਵਾਸੀ ਵਿਹਾਰ ਤੋਂ ਆਏ ਹਨ। ਹਾਲੇ ਤਕ ਸੂਬੇ 'ਚ ਇਸ ਵਾਇਰਸ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਸੋਮਵਾਰ ਤਕ 4538 ਲੋਕਾਂ ਨੂੰ ਵੱਖ-ਵੱਖ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 3876 ਲੋਕਾਂ ਦੇ ਪੀੜਤ ਨਹੀਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 220 ਇਸ ਤੋਂ ਪੀੜਤ ਪਾਏ ਹਏ ਸਨ।
ਖਾਣਾ ਖਾਂਦੇ ਪੁਲਸ ਕਰਮਚਾਰੀ ਦੀ ਤਸਵੀਰ ਸ਼ੋਸਲ ਮੀਡੀਆ 'ਤੇ ਹੋਈ ਵਾਇਰਲ, ਲੋਕ ਕਰ ਰਹੇ ਹਨ ਸੈਲੂਟ
NEXT STORY