ਨੈਸ਼ਨਲ ਡੈਸਕ- ਸ਼ਿਵ ਸੈਨਾ (ਏਕਨਾਥ ਸ਼ਿੰਦੇ) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 45 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਕੋਪਰੀ ਪਾਚਪਾਖਾੜੀ ਤੋਂ ਚੋਣ ਲੜਨਗੇ। ਰਵਿੰਦਰ ਵਾਈਕਰ ਦੀ ਪਤਨੀ ਮਨੀਸ਼ਾ ਵਾਈਕਰ ਨੂੰ ਟਿਕਟ ਦਿੱਤੀ ਗਈ ਹੈ। ਅਰਜੁਨ ਖੋਤਕਰ ਨੂੰ ਜਲਾ ਤੋਂ ਟਿਕਟ ਮਿਲੀ ਹੈ। ਉਥੇ ਹੀ ਰਾਜ ਠਾਕਰੇ ਦੇ ਪੁੱਤਰ ਅਮਿਤ ਠਾਕਰੇ ਦੇ ਖਿਲਾਫ ਸਦਾ ਸਰਵਨਕਰ ਨੂੰ ਟਿਕਟ ਦਿੱਤੀ ਗਈ ਹੈ।
ਦਰਅਸਲ, ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਹਾਯੁਤੀ 'ਚ ਸੀਟ ਸ਼ੇਅਰਿੰਗ 'ਤੇ ਗੱਲ ਲਗਭਗ ਤੈਅ ਹੋ ਗਈ ਹੈ। ਇਸ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਲੱਗੀਆਂ ਹਨ। ਸੂਤਰਾਂ ਮੁਤਾਬਕ, ਮਹਾਯੁਤੀ 'ਚ ਭਾਜਪਾ 152 ਤੋਂ 155 ਸੀਟਾਂ 'ਤੇ ਚੋਣਾਂ ਲੜ ਸਕਦੀ ਹੈ। ਏਕਨਾਥ ਸ਼ਿੰਦੇ ਦੇ ਅਗਵਾਈ ਵਾਲੀ ਸ਼ਿਵ ਸੈਨਾ 70 ਤੋਂ 80 ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 52 ਤੋਂ 54 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨ ਦੀ ਸੰਭਾਵਨਾ ਹੈ।
ਨਾਗਪੁਰ ’ਚ ਸ਼ਾਲੀਮਾਰ ਐਕਸਪ੍ਰੈੱਸ ਦੀਆਂ 2 ਬੋਗੀਆਂ ਲੀਹੋਂ ਲੱਥੀਆਂ
NEXT STORY