ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ 'ਚ ਦਿਲ ਦਹਿਲਾਉਣ ਵਾਲੀ ਘਟਨਾ ਦੇਖਣ ਨੂੰ ਮਿਲੀ। ਜਿੱਥੇ ਇਕ ਡਾਕਟਰ ਬੀਬੀ ਨੇ ਪਹਿਲਾਂ ਆਪਣੇ ਪਤੀ ਅਤੇ 2 ਬੱਚਿਆਂ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਕਿ ਡਾਕਟਰ ਬੀਬੀ ਨੇ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਪਹਿਲਾਂ ਪਤੀ ਅਤੇ ਬੱਚਿਆਂ ਨੂੰ ਬੇਹੋਸ਼ੀ ਦੀ ਦਵਾਈ ਦਿੱਤੀ ਸੀ। ਨਾਗਪੁਰ ਪੁਲਸ ਨੇ ਮੰਗਲਵਾਰ ਨੂੰ ਕੋਰਾਡੀ ਇਲਾਕੇ 'ਚ ਡਾ. ਸੁਸ਼ਮਾ ਰਾਣੇ ਨੂੰ ਉਸ ਦੇ ਘਰ 'ਤੇ ਛੱਤ ਦੇ ਪੱਖੇ ਨਾਲ ਲਟਕਿਆ ਦੇਖਿਆ ਅਤੇ ਉਸ ਦੇ ਪਤੀ ਧੀਰਜ (42) ਅਤੇ 11 ਸਾਲਾ ਅਤੇ 5 ਸਾਲ ਦੀ ਉਮਰ ਦੇ 2 ਬੱਚਿਆਂ ਨੂੰ ਮ੍ਰਿਤਕ ਹਾਲਤ 'ਚ ਦੇਖਿਆ। ਡਾ. ਰਾਣੇ ਇੱਥੇ ਅਵੰਤੀ ਹਸਪਤਾਲ 'ਚ ਕੰਮ ਕਰਦੀ ਸੀ, ਜਦੋਂ ਕਿ ਧੀਰਜ ਇਕ ਇੰਜੀਨੀਅਰਿੰਗ ਕਾਲਜ 'ਚ ਪ੍ਰੋਫੈਸਰ ਸਨ।
ਪੁਲਸ ਅਨੁਸਾਰ, ਉਹ ਮੰਗਲਵਾਰ ਸਵੇਰੇ ਕਰੀਬ 6 ਵਜੇ ਸਕੂਟੀ 'ਤੇ ਆਪਣੀ ਧੀ ਨਾਲ ਹਸਪਤਾਲ ਗਈ ਅਤੇ ਬੇਹੋਸ਼ ਕਰਨ ਵਾਲੀ ਦਵਾਈ ਲਿਆਈ। ਕੋਰਾਡੀ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਰ ਵਾਪਸ ਆਉਣ ਤੋਂ ਬਾਅਦ ਉਸ ਨੇ ਕਥਿਤ ਤੌਰ 'ਤੇ ਆਪਣੇ ਪਤੀ ਅਤੇ 2 ਬੱਚਿਆਂ ਨੂੰ ਜ਼ਿਆਦਾ ਮਾਤਰਾ 'ਚ ਬੇਹੋਸ਼ੀ ਦੀ ਦਵਾਈ ਦਿੱਤੀ ਅਤੇ ਫਿਰ ਖੁਦ ਫਾਹਾ ਲਗਾ ਲਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਕਮਰੇ 'ਚੋਂ 2 ਸਿਰਿੰਜ ਬਰਾਮਦ ਕੀਤੀਆਂ, ਜਿੱਥੇ ਧੀਰਜ ਅਤੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਅਤੇ ਘਰ ਦੇ ਪਿੱਛੇ ਇਕ ਹੋਰ ਸਿਰਿੰਜ ਅਤੇ ਬੇਹੋਸ਼ੀ ਦੀ ਦਵਾਈ ਦੀ ਖਾਲੀ ਸ਼ੀਸ਼ੀ ਮਿਲੀ। ਅਧਿਕਾਰੀ ਨੇ ਦੱਸਿਆ ਕਿ ਘਰੋਂ ਸ਼ਰਾਬ ਦੀਆਂ ਕੁਝ ਖਾਲੀ ਬੋਤਲਾਂ ਵੀ ਬਰਾਮਦ ਕੀਤੀ ਗਈਆਂ ਹਨ।
ਜਾਂਚ 'ਚ ਪਤਾ ਲੱਗਾ ਹੈ ਕਿ ਧੀਰਜ ਘਰ 'ਚ ਸ਼ਰਾਬ ਦਾ ਸੇਵਨ ਕਰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਬਰਾਮਦ ਇਕ ਸੁਸਾਈਡ ਨੋਟ 'ਚ, ਡਾ. ਰਾਣੇ ਨੇ ਲਿਖਿਆ ਕਿ ਉਸ ਦਾ ਪਤੀ ਕੁਝ ਸਮੇਂ ਤੋਂ ਕਾਫ਼ੀ ਪਰੇਸ਼ਾਨ ਹੈ ਅਤੇ ਉਹ ਉਸ ਨੂੰ ਹਰ ਰੋਜ਼ ਮਰਦੇ ਹੋਏ ਨਹੀਂ ਦੇਖ ਸਕਦੀ। ਉਨ੍ਹਾਂ ਨੇ ਦੱਸਿਆ ਕਿ ਅਵੰਤੀ ਹਸਪਤਾਲ ਦੇ ਡਾਕਟਰਾਂ ਅਤੇ ਜੀ.ਐੱਚ. ਰਾਏਸੋਨੀ ਸੂਚਨਾ ਤਕਨਾਲੋਜੀ ਸੰਸਥਾ, ਜਿੱਥੇ ਧੀਰਜ ਕੰਮ ਕਰਦੇ ਸਨ, ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੋੜੇ ਦੀ ਕਿਸੇ ਵੀ ਮਾਨਸਿਕ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੋਸਟਮਾਰਟਮ ਤੋਂ ਬਾਅਦ, ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਅਤੇ ਵਿਸਰਾ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ। ਪੁਲਸ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ ਅਤੇ ਉਨ੍ਹਾਂ ਦੇ ਕਾਲ ਡਿਟੇਲ ਰਿਕਾਰਡ ਦਾ ਵੀ ਵਿਸ਼ੇਲਸ਼ਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਅਸੀਂ ਉਨ੍ਹਾਂ ਦੇ ਇਸ ਕਠੋਰ ਕਦਮ ਦੇ ਪਿੱਛੇ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋੜੇ ਦੇ ਰਿਸ਼ਤੇਦਾਰ ਅਤੇ ਦੋਸਤ ਸਾਨੂੰ ਅਹਿਮ ਸੁਰਗਾ ਦੇ ਸਕਦੇ ਹਨ।''
ਬਾਰਾਮੂਲਾ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨ ਰਵੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ (ਤਸਵੀਰਾਂ)
NEXT STORY