ਠਾਣੇ (ਭਾਸ਼ਾ)- ਦੇਸ਼ 'ਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਇਕ ਔਰਤ ਨੂੰ ਜਨਮ ਦਿਨ 'ਤੇ ਤੋਹਫ਼ੇ 'ਚ ਚਾਰ ਕਿਲੋਗ੍ਰਾਮ ਤੋਂ ਵੱਧ ਟਮਾਟਰ ਮਿਲੇ ਹਨ। ਟਮਾਟਰ ਜੋ ਕੁਝ ਦਿਨ ਪਹਿਲੇ 20 ਰੁਪਏ ਕਿਲੋਗ੍ਰਾਮ ਮਿਲ ਰਿਹਾ ਸੀ ਹੁਣ 140 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵਿਕ ਰਿਹਾ ਹੈ, ਜਿਸ ਕਾਰਨ ਆਮ ਆਦਮੀ ਲਈ ਟਮਾਟਰ ਖਰੀਦਣਾ ਮੁਸ਼ਕਲ ਹੋ ਰਿਹਾ ਹੈ।
ਕਲਿਆਣ ਦੇ ਕੋਛਾਡੀ 'ਚ ਰਹਿਣ ਵਾਲੀ ਸੋਨਲ ਬੋਰਸੇ ਨੂੰ ਐਤਵਾਰ ਨੂੰ ਜਨਮ ਦਿਨ 'ਤੇ ਰਿਸ਼ਤੇਦਾਰਾਂ ਨੇ ਚਾਰ ਕਿਲੋਗ੍ਰਾਮ ਤੋਂ ਵੱਧ ਟਮਾਟਰ ਤੋਹਫ਼ੇ 'ਚ ਦਿੱਤੇ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦਿੱਸ ਰਿਹਾ ਹੈ ਕਿ ਔਰਤ ਕੇਕ ਕੱਟ ਰਹੀ ਹੈ ਅਤੇ ਨਾਲ ਟਮਾਟਰ ਨਾਲ ਭਰੀ ਇਕ ਟੋਕਰੀ ਰੱਖੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੋਰਸੇ ਨੇ ਕਿਹਾ ਕਿ ਉਹ ਆਪਣੇ ਭਰਾ, ਚਾਚਾ ਅਤੇ ਚਾਚੀ ਤੋਂ ਮਿਲੇ ਤੋਹਫ਼ੇ ਤੋਂ ਬਹੁਤ ਖੁਸ਼ ਹੈ। ਮੁੰਬਈ 'ਚ ਨਾਸਿਕ, ਜੁੰਨਾਰ ਅਤੇ ਪੁਣੇ ਤੋਂ ਟਮਾਟਰਾਂ ਦੀ ਸਪਲਾਈ ਕੀਤੀ ਜਾਂਦੀ ਹੈ। ਹਾਲਾਂਕਿ ਟਮਾਟਰ ਕਿਸਾਨਾਂ ਨੂੰ ਬੇਮੌਸਮੀ ਮੀਂਹ ਅਤੇ ਬਿਪਰਜੋਏ ਤੂਫ਼ਾਨ ਨਾਲ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
ਹਿਮਾਚਲ ਪ੍ਰਦੇਸ਼ ਦੀ ਸਪਿਤੀ ਘਾਟੀ 'ਚ ਵਿਦੇਸ਼ੀਆਂ ਸਮੇਤ 300 ਸੈਲਾਨੀ ਫਸੇ, ਹੈਲੀਕਾਪਟਰ ਨਾਲ ਰੈਸਕਿਊ ਸ਼ੁਰੂ
NEXT STORY