ਨੈਸ਼ਨਲ ਡੈਸਕ : ਹੈਦਰਾਬਾਦ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਬੇਅਦਬੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਕੁਝ ਨੌਜਵਾਨਾਂ ਨੇ ਗਾਂਧੀ ਜੀ ਦੇ ਬੁੱਤ ਦੇ ਮੂੰਹ 'ਚ ਪਟਾਕੇ ਪਾ ਕੇ ਚਲਾਏ। ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਨੌਜਵਾਨ ਮੂਰਤੀ ਦੇ ਮੂੰਹ 'ਚ ਪਟਾਕੇ ਪਾਉਂਦਾ ਨਜ਼ਰ ਆ ਰਿਹਾ ਹੈ।
ਕਿਥੋਂ ਦੀ ਹੈ ਘਟਨਾ?
ਇਹ ਘਟਨਾ ਸਿਕੰਦਰਾਬਾਦ ਦੇ ਕੈਂਟ ਇਲਾਕੇ ਦੀ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਮਹਾਤਮਾ ਗਾਂਧੀ ਦੀ ਮੂਰਤੀ ਦਾ ਨਿਰਾਦਰ ਕਰ ਰਹੇ ਹਨ। ਨੌਜਵਾਨਾਂ ਨੇ ਰੀਲ ਬਣਾਉਂਦੇ ਹੋਏ ਇਹ ਹਰਕਤ ਕੀਤੀ। ਮੂਰਤੀ ਦੇ ਮੂੰਹ 'ਚ ਪਟਾਕੇ ਪਾਉਣ ਦੀ ਕਾਰਵਾਈ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ। ਇਸ ਕਾਰੇ ਨੇ ਲੋਕਾਂ 'ਚ ਗੁੱਸਾ ਪੈਦਾ ਕਰ ਦਿੱਤਾ, ਕੁਝ ਲੋਕਾਂ ਨੇ ਵੀਡੀਓ îਚ ਹੈਦਰਾਬਾਦ ਪੁਲਸ ਕਮਿਸ਼ਨਰ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ।
ਪੁਲਸ ਕਾਰਵਾਈ
ਪੁਲਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਵੀਡੀਓ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੋਇਨਪੱਲੀ ਦੇ ਇੰਸਪੈਕਟਰ ਲਕਸ਼ਮੀਨਾਰਾਇਣ ਰੈੱਡੀ ਨੇ ਕਿਹਾ ਕਿ ਚਾਰ ਨਾਬਾਲਗ ਲੜਕਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਥਾਣੇ ਲਿਆਂਦਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵੀਡੀਓ ਨੂੰ ਹੁਣ ਤੱਕ 92 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੋਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਅਤੇ ਹੈਦਰਾਬਾਦ ਪੁਲਸ ਨੂੰ ਟੈਗ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ ਕਿ ਇਹ ਬਹੁਤ ਹੈਰਾਨ ਕਰਨ ਵਾਲਾ ਅਤੇ ਸ਼ਰਮਨਾਕ ਵਿਵਹਾਰ ਹੈ। ਉਮੀਦ ਹੈ ਕਿ ਅਧਿਕਾਰੀ ਇਸ ਵੱਲ ਧਿਆਨ ਦੇਣਗੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨਗੇ।
ਕੈਨੇਡਾ 'ਚ ਵੀ ਸਾਹਮਣੇ ਆਇਆ ਅਜਿਹਾ ਮਾਮਲਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਇਸ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਹੈ। ਜੁਲਾਈ 2022 'ਚ, ਕੈਨੇਡਾ ਦੇ ਰਿਚਮੰਡ ਹਿੱਲ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਵੀ ਭੰਨਤੋੜ ਕੀਤੀ ਗਈ ਸੀ। ਉਥੇ ਇਕ ਹਿੰਦੂ ਮੰਦਰ ਵਿਚ ਸਥਾਪਿਤ ਪੰਜ ਮੀਟਰ ਉੱਚੀ ਮੂਰਤੀ 'ਤੇ ਖਾਲਿਸਤਾਨ ਦਾ ਨਾਅਰਾ ਲਿਖਿਆ ਗਿਆ ਸੀ।
ਬੱਸ ਹਾਦਸੇ 'ਚ ਲੋਕਾਂ ਦੀ ਮੌਤ ਦਿਲ ਕੰਬਾਊ: ਰਾਸ਼ਟਰਪਤੀ ਮੁਰਮੂ
NEXT STORY