ਨਵੀਂ ਦਿੱਲੀ (ਭਾਸ਼ਾ)- ਮਹੂਆ ਮੋਇਤਰਾ ਜਿਨ੍ਹਾਂ ਦੀ ਲੋਕ ਸਭਾ ਦੀ ਮੈਂਬਰੀ ਖ਼ਤਮ ਕਰ ਦਿੱਤੀ ਗਈ ਹੈ, ਨੇ ਸ਼ੁੱਕਰਵਾਰ ਇੱਥੇ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ। ਇੱਕ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਨੇ ਬੰਗਲਾ ਖਾਲੀ ਕਰਨ ’ਤੇ ਰੋਕਣ ਦੀ ਮੰਗ ਵਾਲੀ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਮੋਇਤਰਾ ਦੇ ਵਕੀਲ ਸ਼ਾਦਾਨ ਫਰਾਸਾਤ ਨੇ ਕਿਹਾ ਕਿ ਟੈਲੀਗ੍ਰਾਫ ਲੇਨ ’ਤੇ ਬੰਗਲਾ ਨੰਬਰ 9ਬੀ ਸਵੇਰੇ 10 ਵਜੇ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਖਾਲੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਉਨ੍ਹਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕੋਈ ਬੇਦਖਲੀ ਦੀ ਕਾਰਵਾਈ ਨਹੀਂ ਕੀਤੀ ਗਈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਅਧੀਨ ਐਸਟੇਟ ਡਾਇਰੈਕਟੋਰੇਟ ਨੇ ਬੰਗਲੇ ਨੂੰ ਖਾਲੀ ਕਰਨ ਅਤੇ ਆਲੇ-ਦੁਆਲੇ ਦੇ ਖੇਤਰ ’ਚ ਬੈਰੀਕੇਡ ਲਾਉਣ ਲਈ ਸਵੇਰੇ ਇੱਕ ਟੀਮ ਭੇਜੀ ਸੀ। ਡਾਇਰੈਕਟੋਰੇਟ ਨੇ ਇਸੇ ਹਫਤੇ ਮੋਇਤਰਾ ਨੂੰ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਜਰਾਤ ’ਚ ਕਾਂਗਰਸ ਨੂੰ ਝਟਕਾ : ਵਿਧਾਇਕ CJ ਚਾਵੜਾ ਦਾ ਅਸਤੀਫਾ; 15 ਰਹਿ ਗਈ ਵਿਧਾਇਕਾਂ ਦੀ ਗਿਣਤੀ
NEXT STORY