ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਰਾਸ਼ਟਰੀ ਸਟੀਲ ਨਿਗਮ ਲਿਮਟਿਡ 'ਚ ਸੋਮਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਘੱਟੋ-ਘੱਟ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਲਾਂਟ ਦੀਆਂ ਐਸ.ਐਮ.ਐਸ.-2 ਅਤੇ ਐਸ.ਟੀ.ਸੀ.-3 ਹੀਟ ਯੂਨਿਟਾਂ ਵਿੱਚ ਉੱਚ ਤਾਪਮਾਨ ਵਾਲੇ ਪਿਘਲੇ ਹੋਏ ਸਟੀਲ ਨਾਲ ਭਰਿਆ ਇੱਕ ਲੈਡਲ ਅਚਾਨਕ ਫਟ ਗਿਆ।
ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਹਾਦਸਾ ਹੋਇਆ ਲੈਡਲ ਵਿੱਚ ਮੌਜੂਦ ਪਿਘਲੇ ਹੋਏ ਸਟੀਲ ਦਾ ਤਾਪਮਾਨ ਲਗਭਗ 1600 ਡਿਗਰੀ ਸੈਲਸੀਅਸ ਸੀ। ਇੱਕ ਕ੍ਰੇਨ ਦੀ ਮਦਦ ਨਾਲ ਲਿਜਾਇਆ ਜਾ ਰਿਹਾ ਇਹ ਗਰਮ ਲੋਹਾ ਅਚਾਨਕ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗ ਪਿਆ, ਜਿਸ ਨਾਲ ਪਲਾਂਟ ਵਿੱਚ ਭਾਜੜ ਮਚ ਗਈ। ਜਾਨ ਬਚਾਉਣ ਲਈ ਕਰਮਚਾਰੀ ਇਧਰ-ਉਧਰ ਭੱਜਣ ਲੱਗੇ।
ਘਟਨਾ ਦੀ ਸੂਚਨਾ ਮਿਲਦੇ ਹੀ ਸਟੀਲ ਪਲਾਂਟ ਦੇ ਉੱਚ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਸਰਕਲ ਇੰਸਪੈਕਟਰ ਕੇਸ਼ਵ ਰਾਓ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਲਾਂਟ ਪ੍ਰਸ਼ਾਸਨ ਵੱਲੋਂ ਅੱਗ 'ਤੇ ਕਾਬੂ ਪਾਉਣ ਅਤੇ ਮੌਕੇ 'ਤੇ ਫਸੇ ਲੋਕਾਂ ਨੂੰ ਕੱਢਣ ਦੀ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LPG ਗੈਸ ਸਿਲੰਡਰ ਦੇ ਹੋਰ ਵਧਣਗੇ ਰੇਟ! ਸਰਕਾਰ ਨੇ ਖੁਦ ਦੱਸਿਆ ਇਹ ਕਾਰਨ
NEXT STORY