ਨੈਸ਼ਨਲ ਡੈਸਕ - ਬਰਖਾਸਤ ਟ੍ਰੇਨੀ IAS ਪੂਜਾ ਖੇਡਕਰ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਆਈ.ਏ.ਐਸ, (ਪ੍ਰੋਬੇਸ਼ਨ) ਨਿਯਮ, 1954 ਦੇ ਨਿਯਮ 12 ਦੇ ਤਹਿਤ ਤੁਰੰਤ ਪ੍ਰਭਾਵ ਨਾਲ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਤੋਂ ਮੁਕਤ ਕਰ ਦਿੱਤਾ ਹੈ। ਸਰਕਾਰ ਨੇ UPSC ਪ੍ਰੀਖਿਆ ਵਿੱਚ OBC ਅਤੇ ਅਪੰਗਤਾ ਕੋਟੇ ਦੀ ਦੁਰਵਰਤੋਂ ਕਰਨ ਲਈ ਪੂਜਾ ਖਿਲਾਫ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ 31 ਜੁਲਾਈ ਨੂੰ ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਸੀ। ਉਸ ਨੂੰ ਭਵਿੱਖ ਦੀਆਂ ਪ੍ਰੀਖਿਆਵਾਂ ਤੋਂ ਵੀ ਰੋਕ ਦਿੱਤਾ ਗਿਆ ਸੀ।
ਪੂਜਾ ਖੇਡਕਰ 2020-21 ਵਿੱਚ ਓ.ਬੀ.ਸੀ. ਕੋਟੇ ਦੇ ਤਹਿਤ 'ਪੂਜਾ ਦਿਲੀਪਰਾਓ ਖੇਡਕਰ' ਨਾਮ ਨਾਲ ਪ੍ਰੀਖਿਆ ਵਿੱਚ ਸ਼ਾਮਲ ਹੋਈ ਸੀ। 2021-22 ਵਿੱਚ ਸਾਰੀਆਂ ਕੋਸ਼ਿਸ਼ਾਂ ਨੂੰ ਪੂਰਾ ਕਰਨ ਤੋਂ ਬਾਅਦ, ਪੂਜਾ ਨੇ ਓਬੀਸੀ ਅਤੇ ਪੀ.ਡਬਲਯੂ.ਬੀ.ਡੀ. (ਅਪੰਗ ਵਿਅਕਤੀਆਂ) ਕੋਟੇ ਦੇ ਤਹਿਤ ਪ੍ਰੀਖਿਆ ਵਿੱਚ ਹਿੱਸਾ ਲਿਆ। ਫਿਰ ਉਸ ਨੇ 'ਪੂਜਾ ਮਨੋਰਮਾ ਦਿਲੀਪ ਖੇਡਕਰ' ਦਾ ਨਾਂ ਵਰਤਿਆ। ਪੂਜਾ ਨੇ ਆਲ ਇੰਡੀਆ ਪੱਧਰ 'ਤੇ 821 ਰੈਂਕ ਹਾਸਲ ਕੀਤਾ ਸੀ।
ਉਸ ਦੀ ਉਮੀਦਵਾਰੀ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ 11 ਜੁਲਾਈ ਨੂੰ ਇਕ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ 24 ਜੁਲਾਈ ਨੂੰ ਰਿਪੋਰਟ ਪੇਸ਼ ਕੀਤੀ ਗਈ ਸੀ। ਕਮੇਟੀ ਦੀ ਰਿਪੋਰਟ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਨੇ ਆਈ.ਏ.ਐਸ. (ਪ੍ਰੋਬੇਸ਼ਨ) ਨਿਯਮ, 1954 ਦੇ ਨਿਯਮ 12 ਦੇ ਉਪਬੰਧਾਂ ਅਨੁਸਾਰ ਜਾਂਚ ਕੀਤੀ।
ਇਹ ਪਾਇਆ ਗਿਆ ਕਿ ਪੂਜਾ ਖੇਡਕਰ ਨੇ 2012 ਅਤੇ 2023 ਦੇ ਵਿਚਕਾਰ ਸਿਵਲ ਸਰਵਿਸਿਜ਼ ਇਮਤਿਹਾਨ (ਸੀ.ਐਸ.ਈ.) ਲਈ ਅਪਲਾਈ ਕੀਤਾ। ਸੀ.ਐਸ.ਈ.-2012 ਅਤੇ ਸੀ.ਐਸ.ਈ.-2023 ਵਿਚਕਾਰ ਅਰਜ਼ੀ ਫਾਰਮਾਂ ਵਿੱਚ ਪੂਜਾ ਖੇਡਕਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਪਾਇਆ ਗਿਆ ਹੈ ਕਿ ਉਸਨੇ ਓਬੀਸੀ ਅਤੇ ਅਪੰਗਤਾ ਕੋਟੇ ਦੇ ਤਹਿਤ ਮਨਜ਼ੂਰ ਅਧਿਕਤਮ 9 ਕੋਸ਼ਿਸ਼ਾਂ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਸਨ। ਨੇ ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਆਪਣੀ ਦਾਅਵਾ ਕੀਤੀ ਸ਼੍ਰੇਣੀ (ਓ.ਬੀ.ਸੀ. ਅਤੇ ਪੀ.ਡਬਲਯੂ.ਬੀ.ਡੀ.) ਵਿੱਚ ਅਧਿਕਤਮ ਅਨੁਮਤੀ ਯੋਗ ਨੌਂ ਕੋਸ਼ਿਸ਼ਾਂ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਅਤੇ ਇਸ ਲਈ 2012 ਅਤੇ 2020 ਦੇ ਵਿਚਕਾਰ ਸਿਵਲ ਸੇਵਾਵਾਂ ਪ੍ਰੀਖਿਆਵਾਂ ਵਿੱਚ ਸਾਰੀਆਂ ਕੋਸ਼ਿਸ਼ਾਂ ਨੂੰ ਪੂਰਾ ਕੀਤਾ ਸੀ, ਯਾਨੀ CSE-2022 ਤੋਂ ਪਹਿਲਾਂ।
ਵਿਆਹੁਤਾ ਔਰਤ ਤੇ ਮਰਦ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ
NEXT STORY