ਜੰਮੂ : ਪੁਲਸ ਨੇ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਵੱਖ-ਵੱਖ ਅੱਤਵਾਦੀ ਹਮਲਿਆਂ ਦੇ ਸਿਲਸਿਲੇ ਵਿਚ ਅੱਤਵਾਦੀ ਜਥੇਬੰਦੀਆਂ ਦੇ ਸਰਗਰਮ ਮੈਂਬਰਾਂ ਦੇ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਡੋਡਾ ਜ਼ਿਲ੍ਹੇ 'ਚ ਸੋਮਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ 'ਚ ਇਕ ਅਧਿਕਾਰੀ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਕ ਪੁਲਸ ਬੁਲਾਰੇ ਨੇ ਦੱਸਿਆ ਕਿ ਪੁਲਸ ਨੇ ਜੂਨ ਅਤੇ ਜੁਲਾਈ 'ਚ ਹੋਏ ਹਮਲਿਆਂ ਦੇ ਮੱਦੇਨਜ਼ਰ ਅੱਤਵਾਦੀ ਸੰਗਠਨਾਂ (ਓ.ਜੀ.ਡਬਲਯੂ) ਦੇ ਸਰਗਰਮ ਮੈਂਬਰਾਂ ਦੇ ਨੈੱਟਵਰਕ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੁਜਰਾਤ ਦੇ ਚਾਂਦੀਪੁਰਾ ਵਾਇਰਸ ਨਾਲ ਪਹਿਲੀ ਮੌਤ, 4 ਸਾਲਾ ਬੱਚੀ ਦੀ ਗਈ ਜਾਨ
ਉਨ੍ਹਾਂ ਕਿਹਾ ਕਿ 12 ਜੂਨ ਨੂੰ ਗੰਡੋਹ ਪੁਲਸ ਸਟੇਸ਼ਨ ਵਿਚ ਭਾਰਤੀ ਦੰਡਾਵਲੀ, ਅਸਲਾ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 18 ਅਤੇ 20 ਜੂਨ ਨੂੰ ਓਜੀਡਬਲਊਜ਼ ਮੁਬਾਸ਼ੀਰ ਹੁਸੈਨ, ਸਫ਼ਦਰ ਅਲੀ ਅਤੇ ਸੱਜਾਦ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਸਮੇਂ ਭਦਰਵਾਹ ਜ਼ਿਲ੍ਹਾ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿਚ ਹਨ।
ਉਨ੍ਹਾਂ ਕਿਹਾ ਕਿ ਗੰਡੋਹ ਥਾਣੇ ਵਿਚ 26 ਜੂਨ ਨੂੰ ਇਕ ਹੋਰ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ ਸ਼ੌਕਤ ਅਲੀ ਨੂੰ 14 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਉਹ ਪੁਲਸ ਹਿਰਾਸਤ ਵਿਚ ਹੈ ਅਤੇ ਜਾਂਚ ਅੱਗੇ ਵਧਣ 'ਤੇ ਹੋਰ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਏਅਰਪੋਰਟ 'ਤੇ 13 ਕਿਲੋ ਸੋਨਾ, 10 ਕਰੋੜ ਤੋਂ ਵੱਧ ਦਾ ਇਲੈਕਟ੍ਰਾਨਿਕ ਸਾਮਾਨ ਜ਼ਬਤ, 7 ਲੋਕ ਗ੍ਰਿਫਤਾਰ
NEXT STORY