ਲਖਨਊ— ਕੋਰੋਨਾ ਆਫ਼ਤ ਦਰਮਿਆਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਐਲਾਨ ਕੀਤਾ ਹੈ। ਇਸ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੰਜਾਬ ਦੇ ਸੀ. ਐੱਮ. ਅਤੇ ਕਾਂਗਰਸ ਪਾਰਟੀ ’ਤੇ ਹਮਲਾ ਬੋਲਿਆ ਹੈ। ਯੋਗੀ ਨੇ ਟਵੀਟ ਕਿਹਾ ਕਿ ਵੋਟ ਅਤੇ ਮਜ਼ਹਬ ਦੇ ਆਧਾਰ ’ਤੇ ਕਿਸੇ ਪ੍ਰਕਾਰ ਦਾ ਮਤੇਭਦ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਸਮੇਂ ਮਾਲੇਰਕੋਟਲਾ (ਪੰਜਾਬ) ਦਾ ਗਠਨ ਕੀਤਾ ਜਾਣਾ ਕਾਂਗਰਸ ਦੀ ਵੰਡ ਪਾਊ ਨੀਤੀ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ: ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ
ਦਰਅਸਲ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਮਾਲੇਰਕੋਟਲਾ ਸੂਬੇ ਦਾ ਨਵਾਂ ਜ਼ਿਲ੍ਹਾ ਹੋਵੇਗਾ। ਸੰਗਰੂਰ ਜ਼ਿਲ੍ਹੇ ਵਿਚ ਸਥਿਤ ਮਾਲੇਰਕੋਟਲਾ ਮੁਸਲਿਮ ਬਹੁਲ ਕਸਬਾ ਹੈ। ਮਾਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਇਆ ਗਿਆ ਹੈ। ਦਰਅਸਲ ਮਾਲੇਰਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਦੇਣਾ ਕਾਂਗਰਸ ਦਾ ਚੁਣਾਵੀ ਵਾਅਦਾ ਸੀ। ਮਾਲੇਰਕੋਟਲਾ ਸੰਗਰੂਰ ਹੈੱਡਕੁਆਰਟਰ ਤੋਂ 35 ਕਿਲੋਮੀਟਰ ਦੂਰ ਸਥਿਤ ਹੈ। ਮਾਲੇਰਕੋਟਲਾ ਨਾਲ ਲੱਗਦੇ ਅਮਰਗੜ੍ਹ ਅਤੇ ਅਹਿਮਦਗੜ੍ਹ ਵੀ ਪੰਜਾਬ ਦੇ ਇਸ 23ਵੇਂ ਜ਼ਿਲ੍ਹੇ ਦਾ ਹਿੱਸਾ ਹੋਣਗੇ।
ਇਹ ਵੀ ਪੜ੍ਹੋ: ਕੋਵਿਡ-19 ਦੇੇ ਹਾਲਾਤ ’ਤੇ ‘ਮੰਥਨ’, PM ਮੋਦੀ ਬੋਲੇ- ਪੇਂਡੂ ਖੇਤਰਾਂ ’ਚ ਘਰ-ਘਰ ਹੋਵੇ ਜਾਂਚ
ਇਹ ਵੀ ਪੜ੍ਹੋ: ਮਾਂ ਦੀ ਅਰਥੀ ਨੂੰ ਕਿਸੇ ਨਾ ਦਿੱਤਾ ਮੋਢਾ; ਪੁੱਤ ਨੇ ਸੁਣਾਈ ਹੱਡ ਬੀਤੀ, ਕਿਹਾ- ‘ਲੋਕਾਂ ਨੇ ਵੇਖ ਕੇ ਬੰਦ ਕਰ ਲਏ ਬੂਹੇ’
ਦੱਸ ਦੇਈਏ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਈਦ ਮੌਕੇ ਟਵੀਟ ਕਰ ਕੇ ਸ਼ੁੱਕਰਵਾਰ ਨੂੰ ਮਲੇਰਕੋਟਲਾ ਲਈ 500 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ, ਇਕ ਮਹਿਲਾ ਕਾਲਜ, ਇਕ ਨਵਾਂ ਬੱਸ ਸਟੈਂਡ ਅਤੇ ਇਕ ਮਹਿਲਾ ਪੁਲਸ ਥਾਣਾ ਬਣਾਉਣ ਦਾ ਵੀ ਐਲਾਨ ਕੀਤਾ ਸੀ। ਇਸ ਨਵੇਂ ਜ਼ਿਲ੍ਹੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਜਾਣਦਾ ਹਾਂ ਕਿ ਇਹ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਰਹੀ ਹੈ।
ਕੋਰੋਨਾ ਕਾਰਨ ਪੱਛਮੀ ਬੰਗਾਲ 'ਚ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਮੁਲਤਵੀ
NEXT STORY