ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਦੀ ਅੱਜ ਆਲੋਚਨਾ ਕਰਦੇ ਹੋਏ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ) ਨੂੰ ਲੋਕਾਂ ਦਾ ਸ਼ੋਸ਼ਣ ਕਰਨ ਅਤੇ ਅਰਥ-ਵਿਵਸਥਾ ਨੂੰ ਬਰਬਾਦ ਕਰਨ ਲਈ ਗ੍ਰੇਟ ਸੈਲਫਿਸ਼ ਟੈਕਸ ਦੱਸਿਆ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਗ੍ਰੇਟ ਸੈਲਫਿਸ਼ ਟੈਕਸ ਨੇ ਲੋਕਾਂ ਦੀਆਂ ਨੌਕਰੀਆਂ ਨੂੰ ਖੋਹ ਲਈਆਂ, ਕਾਰੋਬਾਰ ਨੂੰ ਨੁਕਸਾਨ ਪਹੁੰਚਿਆ, ਅਰਥ-ਵਿਵਸਥਾ ਨੂੰ ਬਰਬਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਭਾਰਤ ਸਰਕਾਰ ਜੀ.ਐਸ.ਟੀ ਤੋਂ ਨਿਪਟਣ 'ਚ ਪੂਰੀ ਤਰ੍ਹਾਂ ਅਸਫਲ ਰਹੀ।
ਮੁੱਖਮੰਤਰੀ ਨੇ ਕਿਹਾ ਕਿ ਨੋਟਬੰਦੀ ਇਕ ਆਫਤ ਸੀ। ਅਰਥ-ਵਿਵਸਥਾ ਨੂੰ ਬਰਬਾਦ ਕਰਨ ਵਾਲੇ ਇਸ ਘੱਪਲੇ ਖਿਲਾਫ ਵਿਰੋਧ ਸਵਰੂਪ 8 ਨਵੰਬਰ ਨੂੰ ਕਾਲੇ ਦਿਵਸ 'ਤੇ ਟਵੀਟਰ 'ਤੇ ਆਪਣੀ ਡੀ.ਪੀ ਨੂੰ ਬਦਲ ਕੇ ਕਾਲਾ ਕਰੋ। ਤ੍ਰਿਣਮੂਲ ਕਾਂਗਰਸ ਨੇ ਇਸ ਤੋਂ ਪਹਿਲੇ ਘੋਸ਼ਣਾ ਕੀਤੀ ਸੀ ਕਿ ਉਹ ਨੋਟਬੰਦੀ ਖਿਲਾਫ ਵਿਰੋਧ ਸਵਰੂਪ ਪੱਛਮੀ ਬੰਗਾਲ 'ਚ 8 ਨਵੰਬਰ ਨੂੰ 'ਕਾਲਾ ਦਿਵਸ' ਮਨਾਏਗੀ।
ਪੈਰਾਡਾਈਜ਼ ਪੇਪਰਜ਼ ਲੀਕ : 714 ਭਾਰਤੀਆਂ 'ਚ ਕਈ ਵੱਡੇ ਨੇਤਾ ਅਤੇ ਬਾਲੀਵੁੱਡ ਹਸਤੀਆਂ ਸ਼ਾਮਲ
NEXT STORY