ਹੈਦਰਾਬਾਦ- ਪੱਛਮੀ ਬੰਗਾਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਟੀ.ਐੱਮ.ਸੀ. ਨੂੰ ਟੱਕਰ ਦੇਣ ਲਈ ਭਾਜਪਾ ਦੇ ਸੀਨੀਅਰ ਨੇਤਾ ਲਗਾਤਾਰ ਸੂਬੇ 'ਚ ਰੈਲੀਆਂ ਕਰ ਰਹੇ ਹਨ। ਉੱਥੇ ਹੀ ਵਿਧਾਨ ਸਭਾ ਦੇ ਮੱਦੇਨਜ਼ਰ ਮਮਤਾ ਨੇ ਵੀ ਹੂੰਕਾਰ ਭਰ ਦਿੱਤੀ ਹੈ। ਮਮਤਾ ਨੇ ਮੰਗਲਵਾਰ ਨੂੰ ਇਕ ਚੋਣਾਵੀ ਰੈਲੀ 'ਚ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਅਸਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਨੂੰ ਬੰਗਾਲ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਕਿ ਫਿਰਕੂ ਧਰੂਵੀਕਰਨ ਵਧਾਇਆ ਜਾ ਸਕੇ ਅਤੇ ਹਿੰਦੂ-ਮੁਸਲਿਮ ਵੋਟ ਉਨ੍ਹਾਂ ਦਰਮਿਆਨ ਵੰਡ ਜਾਣ।
ਉੱਥੇ ਹੀ ਮਮਤਾ ਦੇ ਇਸ ਦੋਸ਼ 'ਤੇ ਏ.ਆਈ.ਐੱਮ.ਆਈ.ਐੱਮ.ਦੇ ਮੁਖੀ ਅਤੇ ਹੈਦਰਾਬਾਦ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ, ਜੋ ਅਸਦੁਦੀਨ ਨੂੰ ਪੈਸਿਆਂ ਨਾਲ ਖਰੀਦ ਸਕੇ। ਉਨ੍ਹਾਂ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਉਹ ਬੇਚੈਨ ਹਨ। ਉਨ੍ਹਾਂ ਨੂੰ ਆਪਣੇ ਘਰ (ਪਾਰਟੀ) ਦੀ ਚਿੰਤਾ ਕਰਨੀ ਚਾਹੀਦੀ, ਕਿਉਂਕਿ ਉਨ੍ਹਾਂ ਦੇ ਕਈ ਲੋਕ ਭਾਜਪਾ 'ਚ ਜਾ ਰਹੇ ਹਨ। ਮਮਤਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੁਸਲਿਮ ਵੋਟਾਂ ਨੂੰ ਵੰਡਣ ਦੇ ਮਕਸਦ ਨਾਲ ਇਕ ਪਾਰਟੀ ਨੂੰ ਇੱਥੇਲਿਆਉਣ ਦੀ ਖ਼ਾਤਰ ਭਾਜਪਾ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਯੋਜਨਾ ਹੈ ਕਿ ਹਿੰਦੂ ਵੋਟ ਭਾਜਪਾ ਦੇ ਪਾਲੇ 'ਚ ਚਲੇ ਜਾਣਗੇ ਅਤੇ ਮੁਸਲਿਮ ਵੋਟ ਹੈਦਰਾਬਾਦ ਦੀ ਇਸ ਪਾਰਟੀ ਨੂੰ ਮਿਲ ਜਾਣਗੇ।''
ਕਿਸਾਨ ਅੰਦੋਲਨ: ਕਿਸਾਨਾਂ ਨੂੰ ਹਟਾਉਣ ’ਤੇ ਸੁਣਵਾਈ ਦੌਰਾਨ SC ਨੇ ਨੋਟਿਸ ਜਾਰੀ ਕਰਕੇ ਦਿੱਤਾ ਇਹ ਸੁਝਾਅ
NEXT STORY