ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਾਲ ਦੇ ਲੋਕਾਂ ਪ੍ਰਤੀ ਮੋਦੀ ਸਰਕਾਰ ਦੀ ਉਦਾਸੀਨਤਾ ਅਤੇ ਮਤਰੇਅ ਵਤੀਰੇ ਦੇ ਵਿਰੋਧ ਵਿਚ ਐਸਪਲੇਨੇਡ ਸਥਿਤ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਸਾਹਮਣੇ ਆਪਣਾ ਦੋ ਦਿਨਾਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਮਮਤਾ ਨੇ ਦੋਸ਼ ਲਾਇਆ ਕਿ ਕੇਂਦਰ ਨੇ ਸੂਬੇ ਲਈ 'ਮਨਰੇਗਾ ਸਕੀਮ' ਅਤੇ ਉਸ ਦੇ ਆਵਾਸੀ ਤੇ ਸੜਕ ਵਿਭਾਗਾਂ ਦੀਆਂ ਹੋਰ ਤਰਜੀਹਾਂ ਲਈ ਧਨ ਜਾਰੀ ਨਹੀਂ ਕੀਤਾ।
ਇਹ ਵੀ ਪੜ੍ਹੋ- 'ਹੇਟ ਸਪੀਚ' ਖ਼ਿਲਾਫ਼ SC ਦੀ ਦੋ-ਟੁੱਕ, ਸਿਰਫ਼ ਮਾਮਲਾ ਦਰਜ ਕਰਨ ਨਾਲ ਨਹੀਂ ਸੁਲਝੇਗੀ ਸਮੱਸਿਆ
ਮੁੱਖ ਮੰਤਰੀ ਮਮਤਾ ਨੇ ਦਾਅਵਾ ਕੀਤਾ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਪੱਛਮੀ ਬੰਗਾਲ ਦਾ ਕੁੱਲ ਬਕਾਇਆ 1 ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਨੇ 'ਮਨਰੇਗਾ' ਅਤੇ 'ਇੰਦਰਾ ਆਵਾਸ ਯੋਜਨਾ' ਲਈ ਧਨ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਨਾਲ ਹੀ ਓ. ਬੀ. ਸੀ. ਵਿਦਿਆਰਥੀਆਂ ਦੇ ਵਜ਼ੀਫੇ ਵੀ ਬੰਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 47 ਤੇ ਹਰਿਆਣਾ 'ਚ ਸਿਰਫ 29 ਫ਼ੀਸਦੀ ਸਕੂਲਾਂ 'ਚ ਇੰਟਰਨੈੱਟ, ਜਾਣੋ ਕਿਹੜਾ ਸੂਬਾ ਟਾਪ 'ਤੇ
ਧਰਨਾ ਪ੍ਰਦਰਸ਼ਨ 'ਤੇ ਬੈਠੀ ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਮੈਂ ਇਹ ਧਰਨਾ ਬੰਗਾਲ ਦੀ ਮੁੱਖ ਮੰਤਰੀ ਦੇ ਰੂਪ ਵਿਚ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੇ ਇਸ 'ਤਾਨਾਸ਼ਾਹੀ ਕੋਸ਼ਿਸ਼' ਦੇ ਵਿਰੋਧ ਵਿਚ ਅਤੇ ਸੂਬੇ ਨੂੰ ਉਸ ਦੇ ਉੱਚਿਤ ਬਕਾਏ ਤੋਂ ਵਾਂਝੇ ਕਰਨ ਲਈ ਕਰਦੀ ਰਹਾਂਗੀ। ਦੱਸ ਦੇਈਏ ਕਿ ਮੁੱਖ ਮੰਤਰੀ ਦੇ ਤੌਰ 'ਤੇ ਇਹ ਤੀਜੀ ਵਾਰ ਹੈ, ਜਦੋਂ ਮਮਤਾ ਬੈਨਰਜੀ ਧਰਨੇ 'ਤੇ ਬੈਠੀ ਹੈ।
ਇਹ ਵੀ ਪੜ੍ਹੋ- ਕਰਨਾਟਕ 'ਚ ਵੱਜਿਆ ਚੋਣ ਬਿਗੁਲ; EC ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, ਬਜ਼ੁਰਗ ਵੋਟਰਾਂ ਨੂੰ ਮਿਲੇਗੀ ਖ਼ਾਸ ਸਹੂਲਤ
ਇਸ ਦਰਮਿਆਨ ਮਮਤਾ ਦੇ ਭਤੀਜੇ ਅਤੇ TMC ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਕੇਂਦਰ ਦੀ ਜਨ ਵਿਰੋਧੀ ਨੀਤੀ ਅਤੇ ਪੱਛਮੀ ਬੰਗਾਲ ਸਰਕਾਰ ਪ੍ਰਤੀ ਮਤਰੇਅ ਵਤੀਰੇ ਖ਼ਿਲਾਫ਼ ਬੁੱਧਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਦੂਜੇ ਪਾਸੇ TMC ਸ਼ਾਸਨ ਵਿਚ ਬੰਗਾਲ 'ਚ ਭ੍ਰਿਸ਼ਟਾਚਾਰ ਦੇ ਵਿਰੋਧ 'ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਕਾਂਤ ਮਜੂਮਦਾਰ ਵੀ ਬੁੱਧਵਾਰ ਨੂੰ ਧਰਨੇ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ- ਇਕੋ ਜਿਹੀ ਨਹੀਂ ਹੋਵੇਗੀ ਮਰਦਾਂ ਅਤੇ ਔਰਤਾਂ ਦੀ ਵਿਆਹ ਦੀ ਉਮਰ, ਸੁਪਰੀਮ ਕੋਰਟ ਨੇ ਦਿੱਤੀ ਇਹ ਦਲੀਲ
ਨੇਪਾਲ ਨੇ ਭਾਰਤ ਦੇ ਕਾਲਾਪਾਣੀ ਖੇਤਰ ਨੂੰ ਜਨਗਣਨਾ ਤੋਂ ਕੀਤਾ ਬਾਹਰ
NEXT STORY