ਪੱਛਮੀ ਬੰਗਾਲ— ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਮੁਹਿੰਮ ਦੌਰਾਨ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਵੀਰਵਾਰ ਯਾਨੀ ਕਿ ਅੱਜ ਟਵਿੱਟਰ ’ਤੇ ਉਨ੍ਹਾਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਖੱਬੇ ਪੈਰ ’ਚ ਲੱਗੇ ਪਲਸਤਰ ਦੇ ਨਾਲ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਮਮਤਾ ’ਤੇ ਨੰਦੀਗ੍ਰਾਮ ’ਚ ਹਮਲਾ ਹੋਇਆ ਸੀ। ਉਹ ਇੱਥੇ ਇਸ ਮਹੀਨੇ ਹੋਣ ਵਾਲੀ ਵੋਟਿੰਗ ਲਈ ਨਾਮਜ਼ਦਗੀ ਪੱਤਰ ਭਰਨ ਗਈ ਸੀ।
ਇਹ ਵੀ ਪੜ੍ਹੋ- ਮਮਤਾ ਬੈਨਰਜੀ ਹੋਈ ਜਖ਼ਮੀ, ਕਿਹਾ- ਜਦੋਂ ਕਾਰ 'ਚ ਬੈਠ ਰਹੀ ਸੀ ਉਦੋਂ ਧੱਕਾ ਦਿੱਤਾ ਗਿਆ
ਡਾਕਟਰੀ ਜਾਂਚ ਮੁਤਾਬਕ ਮਮਤਾ ਦੇ ਖੱਬੇ ਪੈਰ ’ਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੇ ਸੱਜੇ ਮੋਢੇ, ਹੱਥ ਅਤੇ ਗਲੇ ’ਤੇ ਵੀ ਸੱਟਾਂ ਲੱਗੀਆਂ ਹਨ। ਬੁੱਧਵਾਰ ਰਾਤ ਨੂੰ ਕੀਤੀ ਗਈ ਡਾਕਟਰੀ ਜਾਂਚ ਤੋਂ ਬਾਅਦ ਸਰਕਾਰੀ ਹਸਪਤਾਲ ਐੱਸ. ਐੱਸ. ਕੇ. ਐੱਮ. ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਇਹ ਜਾਣਕਾਰੀ ਦਿੱਤੀ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਬੈਨਰਜੀ ਦੀ ਸਿਹਤ ’ਤੇ ਅਗਲੇ 24 ਘੰਟਿਆਂ ਤੱਕ ਨਜ਼ਰ ਰੱਖਣ ਦਾ ਫ਼ੈਸਲਾ ਕੀਤਾ ਹੈ। ਹਮਲੇ ਤੋਂ ਬਾਅਦ ਮਮਤਾ ਨੇ ਸੀਨੇ ’ਚ ਦਰਦ ਅਤੇ ਸਾਹ ਲੈਣ ’ਚ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ। ਪੂਰਬੀ ਮੇਦੀਨੀਪੁਰ ਜ਼ਿਲ੍ਹੇ ਵਿਚ ਨੰਦੀਗ੍ਰਾਮ ਤੋਂ ਜਿਵੇਂ ਹੀ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਡਾਕਟਰਾਂ ਨੇ ਮੁੱਖ ਮੰਤਰੀ ਦਾ ਐਕਸ-ਰੇਅ ਕੀਤਾ।
ਇਹ ਵੀ ਪੜ੍ਹੋ- ਕਿਵੇਂ ਜਖ਼ਮੀ ਹੋਈ ਮਮਤਾ ਬੈਨਰਜੀ? ਮੌਕੇ ਦੇ ਗਵਾਹਾਂ ਨੇ ਦੱਸੀ ਪੂਰੀ ਕਹਾਣੀ
ਸਰਕਾਰੀ ਹਸਪਤਾਲ ਵਿਚ ਬੈਨਰਜੀ ਦੇ ਇਲਾਜ ਲਈ 5 ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਦੱਸ ਦੇਈਏ ਕਿ ਨੰਦੀਗ੍ਰਾਮ ’ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਅਣਪਛਾਤੇ ਲੋਕਾਂ ਨੇ ਮਮਤਾ ਨਾਲ ਧੱਕਾ-ਮੁੱਕੀ ਕੀਤੀ। ਉਨ੍ਹਾਂ ਮੁਤਾਬਕ ਉਹ ਆਪਣੀ ਕਾਰ ਵਿਚ ਬੈਠਣ ਜਾ ਰਹੀ ਸੀ, ਤਾਂ 4-5 ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਕਾਰ ਵੱਲ ਧੱਕਾ ਦਿੱਤਾ, ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਗਈ। ਇਸ ਵਜ੍ਹਾ ਕਰ ਕੇ ਉਨ੍ਹਾਂ ਦੇ ਪੈਰ ਅਤੇ ਲੱਕ ਵਿਚ ਸੱਟਾਂ ਲੱਗੀਆਂ। ਉਸ ਸਮੇਂ ਉਨ੍ਹਾਂ ਕੋਲ ਕੋਈ ਸੁਰੱਖਿਆ ਕਾਮਾ ਨਹੀਂ ਸੀ।
ਉੱਤਰ ਪ੍ਰਦੇਸ਼: ਮੁਜ਼ੱਫਰਨਗਰ ਜ਼ਿਲ੍ਹੇ ਦੀ ਖਾਪ ਪੰਚਾਇਤ ਨੇ ਕੁੜੀਆਂ ਦੇ ਜੀਨ ਪਾਉਣ 'ਤੇ ਲਾਈ ਪਾਬੰਦੀ
NEXT STORY