ਨਵੀਂ ਦਿੱਲੀ - ਨੰਦੀਗ੍ਰਾਮ ਵਿੱਚ ਹੋਏ ਕਥਿਤ ਹਮਲੇ ਵਿੱਚ ਜ਼ਖ਼ਮੀ ਹੋਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਲਾਜ ਲਈ ਕੋਲਕਾਤਾ ਲਿਆਇਆ ਗਿਆ ਹੈ। ਮਮਤਾ 'ਤੇ ਹੋਏ ਕਥਿਤ ਹਮਲਿਆਂ ਨੂੰ ਲੈ ਕੇ ਹੁਣ ਮੌਕੇ 'ਤੇ ਮੌਜੂਦ ਕੁੱਝ ਚਸ਼ਮਦੀਦਾਂ ਦੇ ਬਿਆਨ ਸਾਹਮਣੇ ਆਏ ਹਨ। ਚਸ਼ਮਦੀਦ ਗਵਾਹ ਸੁਮਨ ਮੈਤੀ ਨੇ ਦੱਸਿਆ ਕਿ, ਜਦੋਂ ਸੀ.ਐੱਮ. ਇੱਥੇ ਆਈ, ਤਾਂ ਜਨਤਾ ਉਨ੍ਹਾਂ ਦੇ ਚਾਰੇ ਪਾਸੇ ਇਕੱਠਾ ਹੋ ਗਈ ਸੀ, ਉਸ ਦੌਰਾਨ ਉਨ੍ਹਾਂ ਦੀ ਗਰਦਨ ਅਤੇ ਪੈਰ ਵਿੱਚ ਸੱਟ ਲੱਗੀ ਸੀ, ਉਨ੍ਹਾਂ ਨੂੰ ਕਿਸੇ ਨੇ ਧੱਕਾ ਨਹੀਂ ਦਿੱਤਾ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਕਾਰ ਹੌਲੀ-ਹੌਲੀ ਚੱਲ ਰਹੀ ਸੀ।
ਉਨ੍ਹਾਂ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ:ਚਸ਼ਮਦੀਦ ਗਵਾਹ
ਉਥੇ ਹੀ ਨੰਦੀਗ੍ਰਾਮ ਦੇ ਬਿਰੁਲਿਆ ਵਿੱਚ ਮੌਜੂਦ ਇੱਕ ਹੋਰ ਚਸ਼ਮਦੀਦ ਗਵਾਹ ਚਿਤਰੰਜਨ ਦਾਸ ਨੇ ਦੱਸਿਆ ਕਿ, ਮੈਂ ਉਥੇ ਹੀ ਸੀ। ਮੁੱਖ ਮੰਤਰੀ ਲੋਕਾਂ ਨੂੰ ਵਧਾਈ ਦੇ ਰਹੀ ਸਨ। ਉਹ ਕਾਰ ਦੇ ਅੰਦਰ ਬੈਠ ਚੁੱਕੀ ਸਨ ਪਰ ਦਰਵਾਜਾ ਖੁੱਲ੍ਹਾ ਹੋਇਆ ਸੀ। ਉਦੋਂ ਦਰਵਾਜਾ ਇੱਕ ਪੋਸਟਰ ਨਾਲ ਟਕਰਾ ਕੇ ਬੰਦ ਹੋ ਗਿਆ। ਕਿਸੇ ਨੇ ਧੱਕਾ ਨਹੀਂ ਦਿੱਤਾ। ਦਰਵਾਜੇ ਦੇ ਆਸਪਾਸ ਕੋਈ ਨਹੀਂ ਸੀ। ਦੱਸ ਦਈਏ ਕਿ ਦੋਨੇਂ ਮੌਕੇ ਦੇ ਚਸ਼ਮਦੀਦ ਗਵਾਹਾਂ ਦੇ ਬਿਆਨ ਇਕ-ਦੂਜੇ ਦੇ ਵਿਰੁੱਧ ਹਨ।
ਰਾਜਪਾਲ ਜਗਦੀਪ ਧਨਖੜ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪੁੱਜੇ
ਦੂਜੇ ਪਾਸੇ ਉਨ੍ਹਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਰਾਜਪਾਲ ਜਗਦੀਪ ਧਨਖੜ ਉਨ੍ਹਾਂ ਨੂੰ ਮਿਲਣ ਲਈ ਕੋਲਕਾਤਾ ਦੇ ਐੱਸ.ਐੱਸ.ਕੇ.ਐੱਮ. ਹਸਪਤਾਲ ਪੁੱਜੇ। ਉਨ੍ਹਾਂ ਦੇ ਪੁੱਜਦੇ ਹੀ ਉੱਥੇ ਲੋਕਾਂ ਨੇ ‘ਰਾਜਪਾਲ ਗੋ ਬੈਕ ਦੇ ਨਾਅਰੇ ਲਗਾਏ। ਦੂਜੇ ਪਾਸੇ ਟੀ.ਐੱਮ.ਸੀ. ਕਰਮਚਾਰੀਆਂ ਨੇ ਹਮਲੇ ਖ਼ਿਲਾਫ਼ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਟੀ.ਐੱਮ.ਸੀ. ਦੇ ਕਰਮਚਾਰੀਆਂ ਨੇ ਨੰਦੀਗ੍ਰਾਮ ਵਿੱਚ ਟੀ.ਐੱਮ.ਸੀ. ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਕਥਿਤ ਹਮਲੇ ਨੂੰ ਲੈ ਕੇ ਪੱਛਮੀ ਮੇਦਿਨੀਪੁਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਆਈ. ਐੱਨ. ਐੱਸ. ਕਰੰਜ ਸਮੁੰਦਰੀ ਫੌਜ ’ਚ ਸ਼ਾਮਲ
NEXT STORY