ਮੁਜ਼ੱਫਰਨਗਰ- ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਜ਼ਿਲ੍ਹੇ ਦੀ ਇਕ ਖਾਪ ਪੰਚਾਇਤ ਨੇ ਜਨਾਨੀਆਂ ਦੇ 'ਜੀਨਜ਼' ਪਹਿਨਣ ਅਤੇ ਪੁਰਸ਼ਾਂ ਦੇ 'ਸ਼ਾਟਰਸ' ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਹੈ। ਖਾਪ ਨੇ ਕਿਹਾ ਕਿ ਇਹ ਕੱਪੜੇ ਪੱਛਮੀ ਸੰਸਕ੍ਰਿਤੀ ਦਾ ਹਿੱਸਾ ਹਨ ਅਤੇ ਜਨਾਨੀਆਂ ਨੂੰ ਸਾੜੀ, ਘਾਘਰਾ ਅਤੇ ਸਲਵਾਰ-ਕਮੀਜ਼ ਵਰਗੇ ਰਵਾਇਤੀ ਭਾਰਤੀ ਕੱਪੜੇ ਪਹਿਨਣੇ ਚਾਹੀਦੇ ਹਨ। ਰਾਜਪੂਤ ਭਾਈਚਾਰੇ ਦੀ ਪੰਚਾਇਤ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਇਸ ਫਤਵੇ ਦਾ ਜੋ ਲੋਕ ਉਲੰਘਣ ਕਰਦੇ ਦੇਖੇ ਗਏ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਬਾਇਕਾਟ ਕੀਤਾ ਜਾ ਸਕਦਾ ਹੈ। ਚਰਥਾਵਲ ਪੁਲਸ ਥਾਣਾ ਖੇਤਰ ਦੇ ਅਧੀਨ ਪੀਪਲਸ਼ਾਹ ਪਿੰਡ 'ਚ 2 ਮਾਰਚ ਨੂੰ ਇਹ ਪੰਚਾਇਤ ਬੁਲਾਈ ਗਈ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਚੱਲਦੇ ‘ਪੰਜੇ ਕੇ ਉਤਾਡ਼’ ਦੀ ਪੰਚਾਇਤ ਵਲੋਂ ਅਨੋਖਾ ਮਤਾ ਪਾਸ
ਖਾਪ ਦੇ ਫ਼ੈਸਲੇ ਦਾ ਐਲਾਨ ਕਰਦੇ ਹੋਏ ਭਾਈਚਾਰੇ ਦੇ ਨੇਤਾ ਅਤੇ ਕਿਸਾਨ ਸੰਘ ਮੁਖੀ ਠਾਕੁਰ ਪੂਰਨ ਸਿੰਘ ਨੇ ਕਿਹਾ ਕਿ ਜਨਾਨੀਆਂ ਦੇ ਜੀਨਜ਼ ਪਹਿਨਣ ਅਤੇ ਪੁਰਸ਼ਾਂ ਦੇ ਸ਼ਾਰਟਸ ਪਹਿਨਣ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੱਪੜੇ ਪੱਛਮੀ ਸੰਸਕ੍ਰਿਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ,''ਸਾਨੂੰ (ਜਨਾਨੀਆਂ ਨੂੰ) ਸਾੜੀ, ਘਾਘਰਾ ਅਤੇ ਸਲਵਾਰ-ਕਮੀਜ਼ ਵਰਗੇ ਰਵਾਇਤੀ ਕੱਪੜੇ ਪਹਿਨਣੇ ਚਾਹੀਦੇ ਹਨ।'' ਸਿੰਘ ਨੇ ਕਿਹਾ ਕਿ ਆਦੇਸ਼ ਦਾ ਉਲੰਘਣ ਕਰਦੇ ਜੋ ਕੋਈ ਵੀ ਵੇਖਿਆ ਜਾਵੇਗਾ, ਉਸ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਭਾਈਚਾਰੇ ਤੋਂ ਉਸ ਦਾ ਬਾਇਕਾਟ ਕਰ ਦਿੱਤਾ ਜਾਵੇਗਾ। ਖਾਪ ਪੰਚਾਇਤ ਨੇ ਉੱਤਰ ਪ੍ਰਦੇਸ਼ 'ਚ ਆਉਣ ਵਾਲੀਆਂ ਪੰਚਾਇਤ ਚੋਣਾਂ 'ਚ ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਪਿਛੜੇ ਵਰਗਾਂ ਨੂੰ ਰਾਖਵਾਂਕਰਨ ਦੇਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਦਾ ਵੀ ਵਿਰੋਧ ਕੀਤਾ। ਸਿੰਘ ਨੇ ਕਿਹਾ ਕਿ ਖਾਪ ਨੇ ਇਸ ਫ਼ੈਸਲੇ 'ਤੇ ਚਿੰਤਾ ਪ੍ਰਗਟ ਕੀਤਾ ਅਤੇ ਇਸ ਦੀ ਨਿੰਦਾ ਕੀਤੀ ਹੈ। ਸੂਬਾ ਸਰਕਾਰ ਨੇ ਪੰਚਾਇਤ ਚੋਣਾਂ ਲਈ ਰਾਖਵਾਂਕਰਨ ਦੀ ਆਪਣੀ ਨੀਤੀ ਦਾ ਐਲਾਨ ਪਿਛਲੇ ਮਹੀਨੇ ਕੀਤਾ ਸੀ।
ਨੋਟ : ਖਾਪ ਪੰਚਾਇਤ ਦੇ ਇਸ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ ’ਚ ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ, ਅੱਤਵਾਦੀਆਂ ਦੇ 7 ਸਹਿਯੋਗੀ ਗ੍ਰਿਫ਼ਤਾਰ
NEXT STORY