ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੋਲਕਾਤਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਵਾਦਪੂਰਨ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੰਝ ਗੱਲ ਕਰ ਰਹੇ ਹਨ ਜਿਵੇਂ ਉਹ ਹਰ ਔਰਤ ਦੇ ਪਤੀ ਹੋਣ। ਉਹ ਆਪਣੀ ਪਤਨੀ ਨੂੰ ਸਿੰਦੂਰ ਕਿਉਂ ਨਹੀਂ ਦਿੰਦੇ? ਹਾਲਾਂਕਿ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ, ਪਰ ਤੁਸੀਂ ਮੈਨੂੰ ਬੋਲਣ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ : 'ਤਾੜੀ ਇਕ ਹੱਥ ਨਾਲ ਨਹੀਂ ਵੱਜਦੀ'...SC ਨੇ ਜਬਰ ਜ਼ਿਨਾਹ ਮਾਮਲੇ 'ਚ ਇੰਨਫਲਾਂਸਰ ਨੂੰ ਦਿੱਤੀ ਜ਼ਮਾਨਤ
ਦਰਅਸਲ, ਆਪਰੇਸ਼ਨ ਸਿੰਦੂਰ ਦੀ ਸਫਲਤਾ ਨੂੰ ਮੋਦੀ ਸਰਕਾਰ ਘਰ-ਘਰ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਔਰਤਾਂ ਨੂੰ ਸਿੰਦੂਰ ਤੋਹਫ਼ੇ ਵਜੋਂ ਦਿੱਤਾ ਜਾਵੇਗਾ। ਭਾਜਪਾ ਦੇ ਸੀਨੀਅਰ ਨੇਤਾ ਨੇ ਦੱਸਿਆ ਕਿ 9 ਜੂਨ ਤੋਂ ਇਸਦੀ ਸ਼ੁਰੂਆਤ ਹੋਵੇਗੀ। ਇਸੇ ਦਿਨ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਯਾਨੀ ਮੋਦੀ 3.0 ਦੀ ਸ਼ੁਰੂਆਤ ਹੋਈ ਸੀ। ਮੁਹਿੰਮ ਦਾ ਮੂਲ ਮਕਸਦ ਮੋਦੀ 3.0 ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣਾ ਹੈ। ਇਸਦੇ ਲਈ ਜਨਸੰਪਰਕ ਦੌਰਾਨ ਔਰਤਾਂ ਨੂੰ ਸਿੰਦੂਰ ਵੀ ਭੇਟ ਕੀਤਾ ਜਾਵੇਗਾ। ਨਾਲ ਹੀ, ਆਪਰੇਸ਼ਨ ਸਿੰਦੂਰ ਨੂੰ ਹਾਈਲਾਈਟ ਕਰਨ ਵਾਲੇ ਪੰਫਲੇਟ ਵੀ ਵੰਡੇ ਜਾਣਗੇ।
ਇਹ ਵੀ ਪੜ੍ਹੋ : ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਛੇੜੀ ਨਵੀਂ ਮੁਹਿੰਮ ; ਘਰ-ਘਰ ਪਹੁੰਚਾਏਗੀ...
ਮਮਤਾ ਨੇ ਕਿਹਾ ਕਿ ਪੀ. ਐੱਮ. ਮੋਦੀ ਨੂੰ ਮੈਂ ਆਹਮੋ-ਸਾਹਮਣੇ ਬਹਿਸ ਕਰਨ ਦੀ ਚੁਣੌਤੀ ਦਿੰਦੀ ਹਾਂ। ਇਸ ਵਿਚ ਕੋਈ ਸਕ੍ਰਿਪਟ ਨਹੀਂ ਹੋਵੇਗੀ ਅਤੇ ਸਵਾਲਾਂ ਦੇ ਜਵਾਬ ਤੁਰੰਤ ਦੇਣੇ ਹੋਣਗੇ। ਜੇ ਤੁਸੀਂ ਚਾਹੋ ਤਾਂ ਆਪਣਾ ਟੈਲੀਪ੍ਰਾਂਪਟਰ ਵੀ ਲਿਆ ਸਕਦੇ ਹੋ। ਮਮਤਾ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹਾ ਕਿ ਤੁਸੀਂ ਮੀਡੀਆ ਨੂੰ ਕੰਟਰੋਲ ਕਰਦੇ ਹੋ ਅਤੇ ਰਾਜਸਥਾਨ, ਬੰਗਲਾਦੇਸ਼ ਅਤੇ ਹੋਰ ਥਾਵਾਂ ’ਤੇ ਹੋਈਆਂ ਘਟਨਾਵਾਂ ਦੀ ਗਲਤ ਵਰਤੋਂ ਕਰਦੇ ਹੋ। ਉਹ ਬੰਗਾਲ ਦੀਆਂ ਫੇਕ ਖਬਰਾਂ ਫੈਲਾਉਂਦੇ ਹਨ। ਹਰ ਪ੍ਰਦਰਸ਼ਨ ਤੁਹਾਡੇ ਨਾਂ ’ਤੇ ਹੀ ਹੁੰਦਾ ਹੈ। ਤੁਸੀਂ ਫੌਜ ਲਈ ਕੋਈ ਪ੍ਰਾਜੈਕਟ ਕਿਉਂ ਨਹੀਂ ਸ਼ੁਰੂ ਕਰਦੇ? ਤੁਹਾਨੂੰ ਸਿਰਫ ਪ੍ਰਚਾਰ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਤਣਾਅ ਵਿਚਾਲੇ ਪੁਤਿਨ ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ
NEXT STORY