ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇਕ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲਿਆ। ਦਰਅਸਲ ਮੁੱਖ ਮੰਤਰੀ ਬੈਨਰਜੀ ਵਲੋਂ ਪਾਣੀ ਪੁਰੀ ਯਾਨੀ ਕਿ ਗੋਲ-ਗੱਪੇ ਬਣਾਉਂਦਿਆਂ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਤ੍ਰਿਣਮੂਲ ਕਾਂਗਰਸ (TMC) ਦੇ ਅਧਿਕਾਰਤ ਟਵਿੱਟਰ ਹੈਂਡਲ ਵਲੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ’ਚ ਮਮਤਾ ਗੋਲ-ਗੱਪੇ ਬਣਾ ਰਹੀ ਹੈ ਅਤੇ ਉੱਥੇ ਮੌਜੂਦ ਲੋਕਾਂ ਨੂੰ ਪਰੋਸ ਵੀ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਮਤਾ ਬੈਨਰਜੀ ਵੱਖ-ਵੱਖ ਥਾਵਾਂ ’ਤੇ ਚਾਹ ਵੀ ਬਣਾਈ ਹੈ। ਮਮਤਾ ਬੈਨਰਜੀ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
TMC ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ’ਚ ਇਹ ਵੇਖਿਆ ਜਾ ਸਕਦਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾਰਜੀਲਿੰਗ ਦੇ ਇਕ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਵਲੋਂ ਸੰਚਾਲਤ ਇਕ ਸਟਾਲ ’ਤੇ ਗਈ ਅਤੇ ਉੱਥੋਂ ਦੇ ਮਾਲਕ ਨੂੰ ਸੈਰ-ਸਪਾਟੇ ਦੇ ਰੂਪ ਵਿਚ ਆਏ ਮਹਿਮਾਨਾਂ ਲਈ ਗੋਲ-ਗੱਪੇ ਪਰੋਸਣ ਨੂੰ ਕਿਹਾ। ਇਸ ਤੋਂ ਬਾਅਦ ਮਮਤਾ ਨੇ ਖ਼ੁਦ ਗੋਲ-ਗੱਪਿਆਂ ਨੂੰ ਤਿਆਰ ਕੀਤਾ ਅਤੇ ਉੱਥੇ ਮੌਜੂਦ ਬੱਚਿਆਂ ਨੂੰ ਖੁਆਏ। ਉਨ੍ਹਾਂ ਨੇ ਆਪਣੇ ਹੱਥਾਂ ਨਾਲ ਗੋਲ-ਗੱਪਿਆਂ ਨੂੰ ਆਲੂ ਅਤੇ ਇਮਲੀ ਦੇ ਪਾਣੀ ’ਚ ਡੁਬੋ ਕੇ ਲੋਕਾਂ ਨੂੰ ਪਰੋਸੇ।
ਮਾਕਪਾ ਵਰਕਰ ਕਤਲਕਾਂਡ : ਕੇਰਲ ਹਾਈ ਕੋਰਟ ਨੇ 13 RSS ਵਰਕਰ ਕੀਤੇ ਬਰੀ
NEXT STORY