ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਿਹਤ 'ਠੀਕ' ਹੈ। ਮਮਤਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਸ਼ਨੀਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 69 ਸਾਲਾ ਮਮਤਾ ਸੱਟ ਤੋਂ ਉਭਰ ਰਹੀ ਹੈ। ਸਰਕਾਰੀ SSKM ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੁੱਖ ਮੰਤਰੀ ਦੀ ਹਾਲਤ ਠੀਕ ਅਤੇ ਸਥਿਰ ਹੈ। ਉਹ ਸੱਟ ਤੋਂ ਉਭਰ ਰਹੀ ਹੈ। ਸੱਟ ਲੱਗਣ ਕਾਰਨ ਹੋਣ ਵਾਲਾ ਦਰਦ ਵੀ ਕਾਫੀ ਘੱਟ ਗਿਆ ਹੈ। ਫਿਰ ਵੀ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ 'ਤੇ ਲੱਗੀ ਗੰਭੀਰ ਸੱਟ, ਹਸਪਤਾਲ 'ਚ ਦਾਖਲ
ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ (TMC) ਸੁਪਰੀਮੋ ਵੀਰਵਾਰ ਸ਼ਾਮ ਨੂੰ ਆਪਣੇ ਕਾਲੀਘਾਟ ਸਥਿਤ ਰਿਹਾਇਸ਼ 'ਚ ਡਿੱਗ ਪਈ ਸੀ, ਉਨ੍ਹਾਂ ਦੇ ਮੱਥੇ ਅਤੇ ਨੱਕ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਮਮਤਾ ਦੇ ਭਤੀਜੇ ਅਤੇ TMC ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਉਨ੍ਹਾਂ ਨੂੰ SSKM ਹਸਪਤਾਲ ਲੈ ਕੇ ਆਏ। ਜਿੱਥੇ ਉਨ੍ਹਾਂ ਦੇ ਮੱਥੇ 'ਤੇ ਤਿੰਨ ਟਾਂਕੇ ਅਤੇ ਨੱਕ 'ਤੇ ਇਕ ਟਾਂਕਾ ਲਗਾਇਆ ਗਿਆ। ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਸ਼ੁੱਕਰਵਾਰ ਸ਼ਾਮ ਨੂੰ ਕਾਲੀਘਾਟ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਗਈ ਅਤੇ ਜ਼ਰੂਰੀ ਜਾਂਚ ਕੀਤੀ। ਸਾਡੇ ਡਾਕਟਰ ਅੱਜ ਬੈਨਰਜੀ ਦੀ ਮੁੜ ਜਾਂਚ ਕਰ ਸਕਦੇ ਹਨ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ SSKM ਆਉਣਗੇ ਜਾਂ ਸਾਡੇ ਡਾਕਟਰ ਉਨ੍ਹਾਂ ਦੀ ਰਿਹਾਇਸ਼ 'ਤੇ ਜਾਣਗੇ।
ਇਹ ਵੀ ਪੜ੍ਹੋ- ਭਾਰੀ ਸੁਰੱਖਿਆ ਦਰਮਿਆਨ ਰਾਊਜ਼ ਐਵੇਨਿਊ ਕੋਰਟ ਪਹੁੰਚੇ CM ਕੇਜਰੀਵਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਤੇ ਖੱਬੀਆਂ ਪਾਰਟੀਆਂ ਹਨ ਠੱਗ, ਦੋਵਾਂ ਨੇ ਦਿੱਤਾ ਕੇਰਲ ਨੂੰ ਧੋਖਾ : ਮੋਦੀ
NEXT STORY