ਮੁੰਬਈ (ਭਾਸ਼ਾ)- ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਸੰਸਦ ਮੈਂਬਰ ਅਰਵਿੰਦ ਸਾਵੰਤ ਦਾ ਨਿੱਜੀ ਸਹਾਇਕ (ਪੀ.ਏ.) ਦੱਸ ਕੇ ਇੱਥੇ ਪ੍ਰਸਿੱਧ 'ਬੜੇ ਮੀਆਂ' ਰੈਸਟੋਰੈਂਟ ਦੇ ਮਾਲਕ ਤੋਂ 11.2 ਲੱਖ ਰੁਪਏ ਤੋਂ ਵੱਧ ਦੀ ਠੱਗੀ ਕਰਨ ਦੇ ਦੋਸ਼ 'ਚ ਬੁੱਧਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸੂਰਜ ਆਰ. ਕਲਾਵ ਨੇ ਰੈਸਟੋਰੈਂਟ ਤੋਂ ਸੈਂਕੜੇ ਪਲੇਟਾਂ ਭੋਜਨ ਦਾ ਆਰਡਰ ਦਿੱਤਾ ਅਤੇ ਨਾਲ ਹੀ ਸ਼ਿਕਾਇਤਕਰਤਾ ਦੀ ਧੀ ਦਾ ਸਰਕਾਰੀ ਲਾਅ ਕਾਲਜ 'ਚ ਦਾਖ਼ਲ ਕਰਵਾਉਣ ਦਾ ਵਾਅਦਾ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਦੇ ਮਾਲਕ ਜਮਾਲ ਮੁਹੰਮਦ ਯਾਸੀਨ ਸ਼ੇਖ ਨੇ ਕੁਝ ਦਿਨ ਪਹਿਲੇ ਇਸ ਸੰਬੰਧ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ੇਖ ਨੇ ਦੱਸਿਆ ਕਿ ਦੋਸ਼ੀ ਨੇ ਪਿਛਲੇ ਮਹੀਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਖ਼ੁਦ ਨੂੰ ਸੰਸਦ ਮੈਂਬਰ ਅਰਵਿੰਦ ਸਾਵੰਤ ਦਾ ਨਿੱਜੀ ਸਹਾਇਕ ਦੱਸਦੇ ਹੋਏ ਮੱਧ ਮੁੰਬਈ ਦੇ ਲਾਲਬਾਗ ਸਥਿਤ ਭਾਰਤ ਮਾਤਾ ਜੰਕਸ਼ਨ ਦੇ ਪਤੇ 'ਤੇ ਖਾਣਾ ਆਰਡਰ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ 2 ਜੁਲਾਈ ਤੋਂ 29 ਜੁਲਾਈ ਦਰਮਿਆਨ ਰੋਜ਼ਾਨਾ ਖਾਣਾ ਮੰਗਵਾਇਆ, ਜਦੋਂ ਮਹਾਰਾਸ਼ਟਰ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਸੀ। ਰੈਸਟੋਰੈਂਟ ਮਾਲਕ ਦਾ ਦੋਸ਼ ਹੈ ਕਿ ਉਸ ਨੇ ਇਕ ਵਾਰ 'ਚ ਪੂਰਾ ਬਿੱਲ ਚੁਕਾਉਣ ਦੀ ਗੱਲ ਕਹੀ ਸੀ। ਜਦੋਂ ਉਸ ਨੇ ਸ਼ੇਖ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਕਲਾਚੌਕੀ ਪੁਲਸ ਥਾਣੇ 'ਚ ਧੋਖਾਧੜੀ ਅਤੇ ਹੋਰ ਸੰਬੰਧਤ ਅਪਰਾਧਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾੰ ਦੱਸਿਆ ਕਿ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੀਰਨਿਗਾਹ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 15 ਸ਼ਰਧਾਲੂ ਜ਼ਖ਼ਮੀ
NEXT STORY