ਮੁੰਬਈ/ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ਖਸ ਨੂੰ ਮੁੰਬਈ 'ਚ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਨੇ ਸੀ.ਐਮ. ਯੋਗੀ ਦੀ ਬੰਬ ਧਮਾਕੇ ਦੇ ਜ਼ਰੀਏ ਮਾਰਨ ਦੀ ਧਮਕੀ ਦਿੱਤੀ ਸੀ। ਦੋਸ਼ੀ ਨੂੰ ਮਹਾਰਾਸ਼ਟਰ ਏ.ਟੀ.ਐਸ. ਨੇ ਗ੍ਰਿਫਤਾਰ ਕੀਤਾ ਹੈ ਅਤੇ ਉਸ ਨੂੰ ਯੂ.ਪੀ. ਐਸ.ਟੀ.ਐਫ. ਨੂੰ ਸੌਂਪ ਦਿੱਤਾ ਗਿਆ ਹੈ। ਦੋਸ਼ੀ ਨੂੰ ਐਤਵਾਰ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਰਿਮਾਂਡ ਮੰਗੀ ਜਾਵੇਗੀ।
ਮਹਾਰਾਸ਼ਟਰ ਏ.ਟੀ.ਐਸ. ਮੁਤਾਬਕ, 22 ਮਈ ਨੂੰ ਲਖਨਊ ਪੁਲਸ ਮੁੱਖ ਦਫਤਰ 'ਚ ਸੋਸ਼ਲ ਮੀਡੀਆ ਹੈਲਪ ਡੈਸਕ ਨੂੰ ਇੱਕ ਕਾਲ ਆਈ। ਦੋਸ਼ੀ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਉਹ ਬੰਬ ਧਮਾਕਾ ਕਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਮਾਰਨ ਜਾ ਰਿਹਾ ਹੈ। ਇਸ ਧਮਕੀ ਤੋਂ ਬਾਅਦ ਪੁਲਸ ਹਰਕੱਤ 'ਚ ਆਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੋਮਤੀਨਗਰ ਪੁਲਸ ਸਟੇਸ਼ਨ 'ਚ ਐਫ.ਆਈ.ਆਰ. ਦਰਜ ਕੀਤੀ ਗਈ। ਆਈ.ਪੀ.ਸੀ. ਦੀ ਧਾਰਾ 505 (1) (ਬੀ), 506 (2) ਅਤੇ 507 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕਿਸ ਨੰਬਰ ਤੋਂ ਆਈ ਸੀ ਕਾਲ
ਸੀ.ਐਮ. ਯੋਗੀ ਆਦਿਤਿਅਨਾਥ ਨੂੰ ਮਿਲੀ ਧਮਕੀ ਤੋਂ ਬਾਅਦ ਇੰਸਪੈਕਟਰ ਧੀਰਜ ਕੁਮਾਰ ਵਲੋਂ ਐਫ.ਆਈ.ਆਰ. ਦਰਜ ਕਰਵਾਈ ਗਈ। ਧੀਰਜ ਕੁਮਾਰ ਮੁਤਾਬਕ, ਯੂ.ਪੀ. 112 ਦੇ ਸੋਸ਼ਲ ਮੀਡੀਆ ਡੈਸਕ ਦੇ ਵ੍ਹਟਸਐਪ ਨੰਬਰ 'ਤੇ 7570000100 'ਤੇ ਮੋਬਾਇਲ ਨੰਬਰ 8828453350 ਤੋਂ ਵੀਰਵਾਰ ਰਾਤ 12:32 ਵਜੇ ਧਮਕੀ ਭਰਿਆ ਮੈਸਜ ਆਇਆ।
ਅੱਜ ਚੰਦ ਨਹੀਂ ਆਇਆ ਨਜ਼ਰ, ਹੁਣ ਦੇਸ਼ਭਰ 'ਚ ਸੋਮਵਾਰ ਨੂੰ ਮਨਾਈ ਜਾਵੇਗੀ ਈਦ
NEXT STORY