ਨੈਸ਼ਨਲ ਡੈਸਕ - ਦਿੱਲੀ ਦੇ ਮਾਡਲ ਟਾਊਨ 'ਚ ਬੇਂਗਲੁਰੂ ਦੇ ਅਤੁਲ ਸੁਭਾਸ਼ ਦੀ ਖੁਦਕੁਸ਼ੀ ਵਰਗਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨੇ ਕਥਿਤ ਤੌਰ 'ਤੇ 54 ਮਿੰਟ ਦੀ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਵਿਅਕਤੀ ਦਾ ਨਾਂ ਪੁਨੀਤ ਖੁਰਾਣਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਮਨਿਕਾ ਪਾਹਵਾ ਤੋਂ ਪਰੇਸ਼ਾਨ ਸੀ। ਜੋੜੇ ਨੇ ਪਹਿਲਾਂ ਹੀ ਤਲਾਕ ਲਈ ਅਰਜ਼ੀ ਦਿੱਤੀ ਸੀ।
ਅਤੁਲ ਸੁਭਾਸ਼ ਨੇ ਛੱਡਿਆ ਸੀ 24 ਪੰਨਿਆਂ ਦਾ ਸੁਸਾਈਡ ਨੋਟ
ਦੱਸ ਦੇਈਏ ਕਿ ਦਸੰਬਰ ਵਿੱਚ ਹੀ ਅਤੁਲ ਸੁਭਾਸ਼ ਦੇ ਮਾਮਲੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਅਤੁਲ ਸੁਭਾਸ਼, ਜੋ ਕਿ ਬੇਂਗਲੁਰੂ ਵਿੱਚ ਇੱਕ ਏ.ਆਈ. ਇੰਜੀਨੀਅਰ ਵਜੋਂ ਕੰਮ ਕਰਦਾ ਸੀ, ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਗਭਗ ਡੇਢ ਘੰਟੇ ਦਾ ਇੱਕ ਵੀਡੀਓ ਰਿਕਾਰਡ ਕੀਤਾ ਸੀ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ 'ਚ ਉਸ ਨੇ ਆਪਣੇ ਸਹੁਰਿਆਂ 'ਤੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਅਤੁਲ ਨੇ 24 ਪੰਨਿਆਂ ਦਾ ਸੁਸਾਈਡ ਨੋਟ ਵੀ ਛੱਡਿਆ ਸੀ।
ਜੇਲ੍ਹ ਵਿੱਚ ਹਨ ਅਤੁਲ ਦੀ ਪਤਨੀ ਅਤੇ ਸੱਸ
ਅਤੁਲ ਸੁਭਾਸ਼ ਨੇ 9 ਦਸੰਬਰ ਨੂੰ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਉਸਦੀ ਪਤਨੀ ਨਿਕਿਤਾ ਸਿੰਘਾਨੀਆ, ਉਸਦੀ ਮਾਂ ਅਤੇ ਭਰਾ ਨੂੰ ਪੁਲਸ ਨੇ 13 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਨਿਕਿਤਾ ਸਿੰਘਾਨੀਆ ਜੇਲ੍ਹ ਵਿੱਚ ਹੈ। ਜ਼ਮਾਨਤ 'ਤੇ ਅਗਲੀ ਸੁਣਵਾਈ 4 ਜਨਵਰੀ ਨੂੰ ਹੋਣੀ ਹੈ। ਨਿਕਿਤਾ ਨੂੰ ਬੇਂਗਲੁਰੂ ਪੁਲਸ ਨੇ ਗੁਰੂਗ੍ਰਾਮ ਤੋਂ ਅਤੇ ਮਾਂ ਅਤੇ ਭਰਾ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਸੀ।
3 ਕਰੋੜ ਰੁਪਏ ਦੀ ਮੰਗ ਕਰਨ ਦਾ ਦੋਸ਼
ਬੇਂਗਲੁਰੂ ਪੁਲਸ ਨੇ ਇਸ ਮਾਮਲੇ 'ਚ ਨਿਕਿਤਾ ਸਿੰਘਾਨੀਆ, ਮਾਂ ਨਿਸ਼ਾ ਸਿੰਘਾਨੀਆ, ਭਰਾ ਅਨੁਰਾਗ ਸਿੰਘਾਨੀਆ ਅਤੇ ਚਾਚਾ ਸੁਸ਼ੀਲ ਸਿੰਘਾਨੀਆ ਨੂੰ ਦੋਸ਼ੀ ਬਣਾਇਆ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਅਤੁਲ ਨੇ 1 ਘੰਟਾ 23 ਮਿੰਟ ਦਾ ਇੱਕ ਵੀਡੀਓ ਅਤੇ 24 ਪੰਨਿਆਂ ਦਾ ਸੁਸਾਈਡ ਨੋਟ ਜਾਰੀ ਕੀਤਾ ਸੀ, ਜਿਸ ਵਿੱਚ ਉਸਦੀ ਪਤਨੀ ਅਤੇ ਉਸਦੇ ਪਰਿਵਾਰ 'ਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਸੀ। ਉਸ ਨੇ ਆਪਣੀ ਪਤਨੀ ਨਿਕਿਤਾ ਸਿੰਘਾਨੀਆ 'ਤੇ ਕੇਸ ਨੂੰ ਸੁਲਝਾਉਣ ਲਈ 3 ਕਰੋੜ ਰੁਪਏ ਦੀ ਮੰਗ ਕਰਨ ਦਾ ਦੋਸ਼ ਲਾਇਆ ਸੀ। ਅਤੁਲ ਨੇ ਨਿਕਿਤਾ 'ਤੇ ਕਈ ਫਰਜ਼ੀ ਕੇਸ ਦਰਜ ਕਰਨ ਦਾ ਦੋਸ਼ ਵੀ ਲਗਾਇਆ ਸੀ।
ਕਤਰ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ, ਦੁਵੱਲੇ ਸਬੰਧਾਂ ਦੀ ਕਰਨਗੇ ਸਮੀਖਿਆ
NEXT STORY