ਦੋਹਾ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਨੂੰ ਕਤਰ ਪਹੁੰਚੇ। ਉਨ੍ਹਾਂ ਸੋਮਵਾਰ ਨੂੰ ਆਪਣੀ ਤਿੰਨ ਰੋਜ਼ਾ ਕਤਰ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਾ ਹੈ। ਇਸ ਦੌਰਾਨ ਜੈਸ਼ੰਕਰ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਮੁਲਾਕਾਤ ਕਰਨਗੇ, ਜੋ ਵਿਦੇਸ਼ ਮੰਤਰੀ ਵੀ ਹਨ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਦੌਰਾ ਦੋਵਾਂ ਧਿਰਾਂ ਨੂੰ ਸਿਆਸੀ, ਵਪਾਰ, ਨਿਵੇਸ਼, ਊਰਜਾ, ਸੁਰੱਖਿਆ, ਸੱਭਿਆਚਾਰਕ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨ ’ਚ ਸਮਰੱਥ ਬਣਾਏਗਾ।
ਵੱਡਾ ਹਾਦਸਾ: ਸਟੀਲ ਪਲਾਂਟ 'ਚ ਲੱਗੀ ਭਿਆਨਕ ਅੱਗ, 4 ਮਜ਼ਦੂਰਾਂ ਦੀ ਮੌਤ
NEXT STORY