ਮਲੱਪੁਰਮ- ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿਚ ਕੁੜੀ ਦੇ ਵਿਆਹ ਤੋੜਨ ਤੋਂ ਗੁੱਸੇ 'ਚ ਆਏ ਮੰਗੇਤਰ ਨੇ ਉਸ ਦੇ ਘਰ 'ਤੇ ਗੋਲੀਬਾਰੀ ਕੀਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਨੇੜਲੇ ਕੋਟਾਕਲ ਵਿਚ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਅਬੂ ਤਾਹਿਰ ਵਜੋਂ ਹੋਈ ਹੈ। ਉਸ ਨੂੰ ਕੁੜੀ ਦੇ ਘਰ 'ਤੇ ਏਅਰ ਗਨ ਨਾਲ ਗੋਲੀਆਂ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵਾਲ-ਵਾਲ ਬਚੇ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ, ਮੰਚ ਦਾ ਟੈਂਟ ਡਿੱਗਣ ਨਾਲ ਮਚੀ ਭਾਜੜ
ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਉਸ ਨੂੰ ਹਿਰਾਸਤ 'ਚ ਲਿਆ ਗਿਆ ਸੀ। IPC ਦੀ ਧਾਰਾ-308 (ਗੈਰ-ਇਰਾਦਤਨ ਕਤਲ) ਤਹਿਤ ਬੁੱਧਵਾਰ ਨੂੰ ਉਸ ਦੀ ਗ੍ਰਿਫ਼ਤਾਰੀ ਦਰਜ ਕੀਤੀ ਗਈ। ਪੁਲਸ ਮੁਤਾਬਕ ਕੁੜੀ ਦਾ ਵਿਆਹ ਉਸ ਦੇ ਪਰਿਵਾਰ ਨੇ ਤੈਅ ਕੀਤਾ ਸੀ ਪਰ ਬਾਅਦ ਵਿਚ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਨਾਰਾਜ਼ ਹੋ ਕੇ ਉਸ ਦੇ ਮੰਗੇਤਰ ਨੇ ਉਸ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ- ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਤੱਕ ਹੈਲੀਕਾਪਟਰ ਸੇਵਾ ਸ਼ੁਰੂ, ਇੰਨਾ ਹੋਵੇਗਾ ਕਿਰਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਪੀਕਰ ਓਮ ਬਿਰਲਾ ਨੇ ਯਾਦ ਕਰਵਾਈ ਐਮਰਜੈਂਸੀ, ਰੱਖਿਆ ਮੌਨ, ਕਿਹਾ-ਕਾਲੇ ਅਧਿਆਏ ਵਜੋਂ ਮਨਾਈ ਜਾਵੇਗੀ 25 ਜੂਨ
NEXT STORY