ਜੰਮੂ- ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਤੱਕ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ, ਜਿਸ ਤੋਂ ਹੁਣ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ। ਸਮੇਂ ਦੀ ਕਮੀ ਕਾਰਨ ਇਕ ਦਿਨ ਦੇ ਅੰਦਰ ਹੀ ਇਸ ਪਵਿੱਤਰ ਮੰਦਰ 'ਚ ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਸਹੂਲਤ ਹੋਵੇਗੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਹੈਲੀਕਾਪਟਰ ਸੇਵਾ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਪ੍ਰਸਿੱਧ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਮੰਦਰ ਦੇ ਨੇੜੇ ਬੇਸ ਕੈਂਪ ਅਤੇ ਸਾਂਝੀ ਛੱਤ ਦੇ ਵਿਚਕਾਰ ਪਹਿਲਾਂ ਤੋਂ ਉਪਲਬਧ ਹੈਲੀਕਾਪਟਰ ਸੇਵਾ ਤੋਂ ਇਲਾਵਾ ਹੈ, ਜਿਸ ਦਾ ਇਕ ਪਾਸੇ ਦਾ ਕਿਰਾਇਆ 2,100 ਰੁਪਏ ਪ੍ਰਤੀ ਵਿਅਕਤੀ ਹੈ।
ਇਹ ਵੀ ਪੜ੍ਹੋ- ਇਸ ਸਾਲ ਮਈ ਤੱਕ ਹਿਮਾਚਲ ਪਹੁੰਚੇ 74 ਲੱਖ ਸੈਲਾਨੀ, ਕੁੱਲੂ ਬਣਿਆ ਪਹਿਲੀ ਪਸੰਦ
ਜੰਮੂ ਤੋਂ ਇਸ ਸੇਵਾ ਦੀ ਚੋਣ ਕਰਨ ਵਾਲੇ ਸ਼ਰਧਾਲੂਆਂ ਕੋਲ ਦੋ ਪੈਕੇਜਾਂ ਦਾ ਵਿਕਲਪ ਹੋਵੇਗਾ। ਇਸ ਵਿਚ ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਯਾਤਰੀ 35,000 ਰੁਪਏ ਅਤੇ ਅਗਲੇ ਦਿਨ ਦੀ ਵਾਪਸੀ ਲਈ ਪ੍ਰਤੀ ਵਿਅਕਤੀ 60,000 ਰੁਪਏ ਖਰਚ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਸੇਵਾ ਦੀ ਸ਼ੁਰੂਆਤ ਮੌਕੇ ਸ਼ਰਧਾਲੂਆਂ ਨੂੰ ਲੈ ਕੇ ਪਹਿਲਾ ਹੈਲੀਕਾਪਟਰ ਸਵੇਰੇ 11 ਵਜੇ ਜੰਮੂ ਹਵਾਈ ਅੱਡੇ ਤੋਂ ਰਵਾਨਾ ਹੋਇਆ ਅਤੇ ਮੰਦਰ ਦੇ ਨਵੇਂ ਰਸਤੇ 'ਤੇ ਪੰਛੀ ਹੈਲੀਪੈਡ 'ਤੇ ਉਤਰਿਆ।
ਇਹ ਵੀ ਪੜ੍ਹੋ- ਸੈਰੋਗੇਸੀ ਜ਼ਰੀਏ ਬੱਚੇ ਨੂੰ ਜਨਮ ਦੇਣ ਵਾਲੀਆਂ ਸਰਕਾਰੀ ਮਹਿਲਾ ਕਰਮੀਆਂ ਲਈ ਅਹਿਮ ਖ਼ਬਰ
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਉਦਘਾਟਨ ਤੋਂ ਬਾਅਦ ਕਟੜਾ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਸੇਵਾ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਬੋਰਡ ਦੇ ਸੀ. ਈ. ਓ ਨੇ ਕਿਹਾ ਕਿ ਪ੍ਰਾਈਵੇਟ ਸੇਵਾ ਨੂੰ ਪ੍ਰਯੋਗਾਤਮਕ ਆਧਾਰ 'ਤੇ ਦੋ ਉਡਾਣਾਂ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਦੀ ਲਾਗਤ ਪ੍ਰਤੀ ਯਾਤਰੀ 35,000 ਰੁਪਏ ਹੈ, ਜਿਸ ਵਿਚ ਪੰਛੀ ਤੋਂ ਭਵਨ ਤੱਕ ਬੈਟਰੀ ਕਾਰ ਸੇਵਾ, ਦਰਸ਼ਨ ਅਤੇ ਭੈਰਵ ਮੰਦਰ ਤੱਕ ਰੋਪਵੇਅ ਟਿਕਟ ਸ਼ਾਮਲ ਹੈ।
ਇਹ ਵੀ ਪੜ੍ਹੋ- ਹੋਟਲ ਦੀ ਦੂਜੀ ਮੰਜ਼ਿਲ ਦੀ ਖਿੜਕੀ 'ਚੋਂ ਡਿੱਗਿਆ ਮਾਸੂਮ ਬੱਚਾ, ਇਕ ਗਲਤੀ ਨੇ ਲੈ ਲਈ ਜਾਨ
ਗਰਗ ਨੇ ਕਿਹਾ ਕਿ ਦੂਜਾ ਪੈਕੇਜ ਅਗਲੇ ਦਿਨ ਦੀ ਵਾਪਸੀ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸ ਦੀ ਕੀਮਤ ਪ੍ਰਤੀ ਵਿਅਕਤੀ 60,000 ਰੁਪਏ ਹੈ। ਇਸ ਸੇਵਾ ਵਿਚ ਵਿਸ਼ੇਸ਼ ਪ੍ਰਾਰਥਨਾਵਾਂ 'ਚ ਭਾਗ ਲੈਣਾ ਵੀ ਸ਼ਾਮਲ ਹੈ। ਮੱਧ ਪ੍ਰਦੇਸ਼ ਦੇ 6 ਪਰਿਵਾਰਕ ਮੈਂਬਰਾਂ ਨਾਲ ਆਏ ਕ ਸ਼ਰਧਾਲੂ ਨੇ ਕਿਹਾ ਕਿ ਇਹ ਸੇਵਾ ਬਹੁਤ ਸੁਵਿਧਾਜਨਕ ਹੈ ਅਤੇ ਅਸੀਂ ਇਸ ਦਾ ਲਾਭ ਉਠਾਉਣ ਵਾਲੇ ਪਹਿਲੇ ਵਿਅਕਤੀ ਵਜੋਂ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਸਵੇਰੇ 11 ਵਜੇ ਜੰਮੂ ਤੋਂ ਉਡਾਣ ਭਰਿਆ ਅਤੇ ਦਸ ਮਿੰਟਾਂ ਦੇ ਅੰਦਰ ਕਟੜਾ ਪਹੁੰਚ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਬੰਬ ਦੀ ਧਮਕੀ, ਸ਼ੱਕੀ ਵਿਅਕਤੀ ਗ੍ਰਿਫ਼ਤਾਰ
NEXT STORY