ਨਵੀਂ ਦਿੱਲੀ (ਭਾਸ਼ਾ)– ਬਾਹਰੀ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ’ਚ 48 ਸਾਲ ਦੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਤੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋਂ ਬਾਅਦ ਆਪਣੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਪੁੱਤ ਹੋਏ ਕਪੁੱਤ! ਪਿਓ ਦਾ ਸਿਵਾ ਠੰਡਾ ਵੀ ਨਹੀਂ ਹੋਇਆ ਕਿ ਜ਼ਾਲਮਾਂ ਨੇ ਪਤਨੀਆਂ ਨਾਲ ਮਿਲ ਵਿਧਵਾ ਮਾਂ ਦੀ ਕੀਤੀ ਕੁੱਟਮਾਰ
ਬਾਹਰੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਜਿੰਮੀ ਚਿਰਮ ਨੇ ਦੱਸਿਆ ਕਿ ਮੁਲਜ਼ਮ ਅਜੇ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਉਸ ਦੇ ਪੁੱਤਰ ਕੁਸ਼ਲ (22) ਨੇ ਵੇਖਿਆ। ਉਹ ਸ਼ੁੱਕਰਵਾਰ ਸਵੇਰੇ ਕੰਮ ਤੋਂ ਬਾਅਦ ਘਰ ਪਰਤਿਆ।
ਉਸ ਨੇ ਘਰ ਨੂੰ ਤਾਲਾ ਲੱਗਾ ਵੇਖਿਆ। ਉਸ ਨੇ ਖਿੜਕੀ ’ਚੋਂ ਪਿਤਾ ਨੂੰ ਛੱਤ ਦੇ ਪੱਖੇ ਨਾਲ ਲਟਕਦੇ ਵੇਖਿਆ। ਕੁਸ਼ਲ ਨੇ ਤੁਰੰਤ ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿੱਤੀ, ਜਿਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਝਗੜੇ ਤੋਂ ਬਾਅਦ ਦੋਸਤ ਨੂੰ ਸੱਦਿਆ ਘਰ, ਫਿਰ ਕੁੱਟਮਾਰ ਕਰ ਸਾੜ 'ਤਾ ਜ਼ਿੰਦਾ
NEXT STORY