ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਜੌਨਪੁਰ ਜ਼ਿਲ੍ਹੇ ਦੇ ਬਕਸ਼ਾ ਥਾਣਾ ਖੇਤਰ ’ਚ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ’ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ’ਚ ਝੁਲਸ ਗਿਆ।
ਪੁਲਸ ਅਨੁਸਾਰ ਬੇਲਾਪਰ ਪਿੰਡ ਨਿਵਾਸੀ ਵਿਨੋਦ ਯਾਦਵ (30) ਐਤਵਾਰ ਰਾਤ ਘਰ ਦੇ ਬਾਹਰ ਪਾਈ ਹੋਈ ਸ਼ੈੱਡ ਦੇ ਹੇਠਾਂ ਸੌਂ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਲੋਕ ਉੱਥੇ ਪੁੱਜੇ ਅਤੇ ਉਸ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਰੌਲਾ ਸੁਣ ਕੇ ਪਰਿਵਰਕ ਮੈਂਬਰ ਪੁੱਜੇ ਅਤੇ ਅੱਗ ਬੁਝਾ ਕੇ ਉਸ ਨੂੰ ਨੇੜਲੇ ਨੌਪੇੜਵਾ ਕਮਿਊਨਿਟੀ ਸਿਹਤ ਕੇਂਦਰ ਲੈ ਗਏ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਡਾਕਟਰਾਂ ਅਨੁਸਾਰ ਵਿਨੋਦ ਦੇ ਸਰੀਰ ਦਾ ਲੱਗਭਗ 50 ਫ਼ੀਸਦੀ ਹਿੱਸਾ ਝੁਲਸ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਵਿਕਰਮ ਲਕਸ਼ਮਣ ਸਿੰਘ ਟੀਮ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਫਿਲਹਾਲ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਜੈਸ਼ੰਕਰ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਤੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY