ਪਟਨਾ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਐਤਵਾਰ ਨੂੰ ਪਟਨਾ ਨੇੜੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਘਟਨਾ ਨੂੰ ਲੈ ਕੇ ਪੂਰੇ ਬਿਹਾਰ ਵਿਚ ਸਨਸਨੀ ਫੈਲ ਗਈ। ਅਧਿਕਾਰੀਆਂ ਨੇ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ ਇਹ ਹਮਲਾ ਬਖਤਿਆਰਪੁਰ ਵਿਚ ਹੋਇਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣਾ ਮੁੱਢਲਾ ਬਚਪਨ ਬਖਤਿਆਰਪੁਰ ਵਿਚ ਬਿਤਾਇਆ ਹੈ। ਉਹ ਖੇਤਰ ਦੇ ਇਕ ਸੁਤੰਤਰਤਾ ਸੈਨਾਨੀ ਦੀ ਮੂਰਤੀ ’ਤੇ ਸ਼ਰਧਾਂਜਲੀ ਅਰਪਿਤ ਕਰ ਰਹੇ ਸਨ। ਸੀ. ਸੀ. ਟੀ. ਵੀ. ਫੁਟੇਜ ਵਿਚ ਹਮਲਾਵਰ ਪਿੱਛਿਓਂ ਆਉਂਦੇ ਅਤੇ ਨਿਤੀਸ਼ ਦੇ ਚਿਹਰੇ ’ਤੇ ਵਾਰ ਕਰਦੇ ਹੋਏ ਦਿਖਾਈ ਦੇ ਰਿਹਾ ਹੈ।
![PunjabKesari](https://static.jagbani.com/multimedia/11_26_202383695attack on cm nitish-ll.jpg)
ਟੀ-ਸ਼ਰਟ ਅਤੇ ਪੈਂਟ ਪਹਿਨੀ ਹਮਲਾਵਰ ਨੂੰ ਛੇਤੀ ਹੀ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਨੇ ਕਾਬੂ ਕਰ ਲਿਆ ਅਤੇ ਉਸ ਨੂੰ ਤੁਰੰਤ ਪੁਲਸ ਨੂੰ ਸੌਂਪ ਦਿੱਤਾ। ਇਕ ਹੋਰ ਫੁਟੇਜ ਵਿਚ ਹਮਲਾਵਰ ਨੂੰ ਪੁਲਸ ਕਰਮਚਾਰੀ ਖਿੱਚ ਕੇ ਲਿਜਾਂਦੇ ਨਜ਼ਰ ਆ ਰਹੇ ਹਨ। ਪੁਲਸ ਕਰਮਚਾਰੀ ਗੱਲਾਂ ਕਰਦੇ ਸੁਣੇ ਗਏ ਕਿ ‘ਪਾਗਲ’ ਹੈ। ਹਮਲਾਵਰ ਦੀ ਪਛਾਣ ਫੌਰੀ ਨਹੀਂ ਹੋ ਸਕੀ ਹੈ ਅਤੇ ਸਮਝਿਆ ਜਾਂਦਾ ਹੈ ਕਿ ਪੁਲਸ ਉਸ ਨੂੰ ਥਾਣੇ ਲੈ ਗਈ।
ਦੇਸ਼ 'ਚ 183 ਕਰੋੜ ਤੋਂ ਵਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
NEXT STORY