ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਪ੍ਰਿਅ ਜੰਗਲੀ ਜੀਵਨ Wild Life ਸ਼ੋਅ 'ਮੈਨ ਵਰਸੇਜ਼ ਵਾਈਲਡ' ਦੇ ਇਕ ਵਿਸ਼ੇਸ਼ ਐਪੀਸੋਡ 'ਚ ਦਿਖਾਈ ਦੇਣਗੇ। ਇਹ ਪ੍ਰੋਗਰਾਮ 12 ਅਗਸਤ ਨੂੰ ਡਿਸਕਵਰੀ ਚੈਨਲ 'ਤੇ ਰਾਤ 9.00 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਮੋਦੀ ਮੈਨ ਵਰਸੇਜ਼ ਵਾਈਲਡ ਸ਼ੋਅ 'ਚ ਬ੍ਰਿਟਿਸ਼ ਐਂਕਰ ਬੀਅਰ ਗ੍ਰਿਲਜ਼ ਨਾਲ ਨਜ਼ਰ ਆਉਣਗੇ। ਗ੍ਰਿਲਜ਼ ਦੀ ਮਦਦ ਨਾਲ ਪੀ. ਐੱਮ. ਮੋਦੀ ਉੱਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ 'ਚ ਜੰਗਲੀ ਜੀਵਨ ਵਿਚਾਲੇ ਕੁਝ ਸਮਾਂ ਬਿਤਾਉਣਗੇ। ਸਾਡੇ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਸ਼ਾਕਾਹਾਰੀ ਹੋਣ ਦੇ ਬਾਵਜੂਦ ਪੀ. ਐੱਮ. ਮੋਦੀ ਜੰਗਲ 'ਚ ਕਿਵੇਂ ਰਹੇ ਹਨ। ਇਸ ਦਾ ਖੁਲਾਸਾ ਬੀਅਰ ਨੇ ਇਕ ਇਟਰਵਿਊ ਵਿਚ ਕੀਤਾ ਹੈ।

ਬੀਅਰ ਨੇ ਦੱਸਿਆ ਕਿ ਪੀ. ਐੱਮ. ਮੋਦੀ ਸ਼ਾਕਾਹਾਰੀ ਹਨ, ਜਿਵੇਂ ਕਿ ਸਾਰੇ ਹੀ ਜਾਣਦੇ ਹਨ। ਸ਼ਾਕਾਹਾਰੀ ਹੋਣ ਕਾਰਨ ਉਹ ਜੰਗਲ ਵਿਚ ਕਿਸੇ ਮਾਸਾਹਾਰੀ ਚੀਜ਼ ਤੋਂ ਆਪਣਾ ਢਿੱਡ ਨਹੀਂ ਭਰ ਸਕਦੇ। ਇੱਥੇ ਤਿਆਰ ਖਾਣਾ ਵੀ ਨਹੀਂ ਮਿਲਦਾ, ਸੁਰੱਖਿਆ ਵੀ ਨਹੀਂ ਮਿਲਦੀ। ਜੰਗਲ 'ਚ ਰਹਿਣ ਵਾਲੇ ਮਨੁੱਖ ਨੂੰ ਆਪਣੇ ਜੁਗਾੜ ਨਾਲ ਜ਼ਿੰਦਗੀ ਜਿਊਣੀ ਪੈਂਦੀ ਹੈ। ਬੀਅਰ ਨੇ ਦੱਸਿਆ ਕਿ ਜੰਗਲ ਵਿਚ ਅਜਿਹੇ ਕਈ ਦਰੱਖਤ ਹਨ, ਜੋ ਸ਼ਾਕਾਹਾਰੀਆਂ ਨੂੰ ਜੰਗਲ 'ਚ ਜਿਉਂਦਾ ਰੱਖਦੇ ਹਨ। ਇੱਥੇ ਬੇਰੀਜ਼ ਅਤੇ ਕਈ ਤਰ੍ਹਾਂ ਦੀਆਂ ਜੜ੍ਹਾਂ ਮਿਲਣਗੀਆਂ, ਜਿਨ੍ਹਾਂ ਨੂੰ ਖਾ ਕੇ ਮਨੁੱਖ ਜਿਉਂਦਾ ਰਹਿ ਸਕਦਾ ਹੈ।
ਬੀਅਰ ਨੇ ਕਿਹਾ ਕਿ ਪੀ. ਐੱਮ. ਮੋਦੀ ਆਪਣੀ ਜਵਾਨੀ ਦੇ ਸਮੇਂ ਕਈ ਸਾਲ ਜੰਗਲ ਵਿਚ ਰਹੇ ਹਨ। ਉਹ ਜਾਣਦੇ ਹਨ ਕਿ ਉੱਥੇ ਕਿਵੇਂ ਜਿਊਂਦਾ ਰਹਿਣਾ ਹੈ। ਇਨ੍ਹਾਂ ਹਲਾਤਾਂ ਵਿਚ ਵੀ ਮੋਦੀ ਜੀ ਮੇਰੇ ਨਾਲ ਜਿਮ ਕਾਰਬੇਟ ਪਾਰਕ ਵਿਚ ਆਰਾਮ ਨਾਲ ਰਹੇ। ਇੱਥੇ ਦੱਸ ਦੇਈਏ ਕਿ ਬੀਅਰ ਗ੍ਰਿਲਜ਼ ਇਸ ਸ਼ੋਅ ਜ਼ਰੀਏ ਕਾਫੀ ਮਸ਼ਹੂਰ ਹੋ ਚੁੱਕੇ ਹਨ। ਬੀਅਰ ਗ੍ਰਿਲਜ਼ ਹਰ ਵਾਰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨੂੰ ਆਪਣੇ ਜੰਗਲੀ ਜੀਵਨ ਵਿਚਾਲੇ ਲੈ ਜਾਂਦੇ ਹਨ। ਇਸ ਵਾਰ ਮੌਕਾ ਪੀ. ਐੱਮ. ਮੋਦੀ ਨੂੰ ਮਿਲਿਆ ਹੈ। ਉਨ੍ਹਾਂ ਦੇ ਇਸ ਸ਼ੋਅ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹੋ ਚੁੱਕੇ ਹਨ।

IPS ਅਫਸਰ ਵਿਜੇ ਕੁਮਾਰ ਬਣ ਸਕਦੇ ਨੇ ਜੰਮੂ-ਕਸ਼ਮੀਰ ਦੇ ਪਹਿਲੇ ਡਿਪਟੀ ਗਵਰਨਰ
NEXT STORY