ਮਨਾਲੀ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਮਨਾਲੀ-ਲੇਹ ਹਾਈਵੇਅ 'ਤੇ ਰਾਹਨੀਨਾਲਾ ਵਿਚ ਐਤਵਾਰ ਨੂੰ ਇਕ ਟਰੱਕ ਡੂੰਘੀ ਖੱਡ 'ਚ ਡਿੱਗ ਗਿਆ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੀਵਾਲੀ ਦੇ ਦਿਨ ਹੋਏ ਇਸ ਹਾਦਸੇ 'ਚ ਮਾਰੇ ਗਏ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਖੁਸ਼ੀਆਂ ਮਨਾ ਰਹੇ ਪਰਿਵਾਰ ਦਾ ਮਾਹੌਲ ਮਾਤਮ ਵਿਚ ਬਦਲ ਗਿਆ। ਇਹ ਹਾਦਸਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕਦੇ ਨਾ ਭਰਨ ਵਾਲਾ ਡੂੰਘਾ ਜ਼ਖਮ ਦੇ ਗਿਆ।
ਪੁਲਸ ਨੇ ਦੱਸਿਆ ਕਿ ਮਨਾਲੀ-ਲੇਹ ਹਾਈਵੇਅ 'ਤੇ ਰਾਹਨੀਨਾਲਾ ਕੋਲ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਟਿਕੇਸ਼ ਕੁਮਾਰ ਝੁੰਗੀ ਅਤੇ ਦਿਨੇਸ਼ ਭਾਰਦਵਾਜ ਦੇ ਤੌਰ 'ਤੇ ਕੀਤੀ ਹੈ। ਐੱਸ. ਪੀ. ਕੁੱਲੂ ਗੌਰਵ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮਨਾਲੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੱਥੇ ਦੱਸ ਦੇਈਏ ਕਿ ਮਨਾਲੀ-ਲੇਹ ਹਾਈਵੇਅ 'ਤੇ ਸਫਰ ਕਾਫੀ ਜ਼ੋਖਮ ਭਰਿਆ ਹੈ, ਇੱਥੇ ਜ਼ਰਾ ਜਿੰਨੀ ਵੀ ਗਲਤੀ ਹੋਣ 'ਤੇ ਦਰਦਨਾਕ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਨ੍ਹਾਂ ਦਿਨੀਂ ਸਵੇਰੇ-ਸ਼ਾਮ ਇਸ ਹਾਈਵੇਅ 'ਤੇ ਸਫਰ ਹੋਰ ਖਤਰਨਾਕ ਹੋ ਗਿਆ ਹੈ, ਕਿਉਂਕਿ ਪ੍ਰਦੇਸ਼ ਵਿਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ।
'ਇਤਨਾ ਸੰਨਾਟਾ ਕਿਉਂ ਹੈ ਭਾਈ?' ਆਰਥਿਕ ਸੁਸਤੀ ਨੂੰ ਲੈ ਕੇ ਸ਼ਿਵ ਸੈਨਾ ਦਾ ਸਰਕਾਰ 'ਤੇ ਤੰਜ਼
NEXT STORY