ਇੰਫਾਲ– ਮਣੀਪੁਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ’ਚ ਹੁਣ ਤਕ ਦੇ ਰੁਝਾਨਾਂ ਮੁਤਾਬਕ ਹਿੰਗੰਗ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਕਾਂਗਰਸ ਦੇ ਪੀ ਸ਼ਰਤਚੰਦਰ ਸਿੰਘ ਤੋਂ 17782 ਵੋਟਾਂ ਨਾਲ ਅੱਗੇ ਹਨ। ਹਿਰੋਕ ਸੀਟ ਤੋਂ ਭਾਜਪਾ ਦੇ ਥੋਕਚੋਮ ਰਾਧੇਸ਼ਾਮ ਸਿੰਘ ਕਾਂਗਰਸ ਦੇ ਮੋਈਰੰਘਥਮ ਓਕੇਂਦਰੋ ਤੋਂ 976 ਵੋਟਾਂ ਨਾਲ ਅੱਗੇ ਹਨ। ਥੌਬਲ ਸੀਟ ਤੋਂ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਓਕਰਾਮ ਇਬੋਬੀ ਸਿੰਘ ਭਾਜਪਾ ਦੇ ਲੌਤਾਨਥੇਮ ਬਾਸਨਤਾ ਸਿੰਘ ਤੋਂ 1,580 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਓਰੀਪੋਕ ਸੀਟ ਤੋਂ ਉਪ-ਮੁੱਖ ਮੰਤਰੀ ਐੱਨ.ਪੀ.ਪੀ. ਦੇ ਯਮਨਾਮ ਜੈਕੁਮਾਰ ਸਿੰਘ 683 ਵੋਟਾਂ ਤੋਂ ਭਾਜਪਾ ਦੇ ਖਵੈਰਾਕਪਮ ਰਘੁਮਣੀ ਸਿੰਘ ਤੋਂ ਪਿੱਛੇ ਚੱਲ ਰਹੇ ਹਨ। ਨੁੰਗਬਾ ਸੀਟ ਤੋਂ ਸਾਬਕਾ ਉਪ-ਮੁੱਖ ਮੰਤਰੀ ਕਾਂਗਰਸ ਦੇ ਗਈਖੰਗਮ ਗੰਗਮਈ 1,159 ਵੋਟਾਂ ਤੋਂ ਭਾਜਪਾ ਦੇ ਡਿੰਗਾਂਗਲੁੰਗ ਗੰਮੇਈ ਤੋਂ ਪਿੱਛੇ ਚੱਲ ਰਹੇ ਹਨ।
ਮਣੀਪੁਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 60 ਸੀਟਾਂ ’ਤੇ ਚੋਣਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਮੁਤਾਬਕ, ਭਾਰਤੀ ਜਨਤਾ ਪਾਰਟੀ 29 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਉੱਥੇ ਹੀ ਕਾਂਗਰਸ 9 ਸੀਟਾਂ ’ਤੇ ਅੱਗੇ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਹੁਣ ਤਕ ਦੇ ਰੁਝਾਨਾਂ ’ਚ ਹੇਂਗਾਂਗ ਸੀਟ ਤੋਂ ਮਣੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ (ਭਾਜਪਾ) ਕਾਂਗਰਸ ਦੇ ਪੀ ਸ਼ਰਤਚੰਦਰ ਸਿੰਘ ਤੋਂ 14914 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਮਣੀਪੁਰ ਦੇ ਹੋਰੇਕ ਵਿਧਾਨ ਸਭਾ ਹਲਕੇ ’ਚ ਵੀ ਭਾਜਪਾ ਦੇ ਥੋਕਚੋਕ ਰਾਧੇਸ਼ਾਮ ਅੱਗੇ ਹਨ, ਜਦਕਿ ਨਾਂਬੋਲ ’ਚ ਸੂਬਾ ਕਾਂਗਰਸ ਪ੍ਰਧਾਨ ਏ ਲੋਕੇਨ ਭਾਜਪਾ ਉਮੀਦਵਾਰ ਬਸੰਤ ਸਿੰਘ ਤੋਂ ਪਿੱਛੇ ਚੱਲ ਰਹੇ ਹਨ। ਲੰਗਥਾਬਲ ਵਿਧਾਨ ਸਭਾ ਸੀਟ ’ਤੇ ਕਾਂਗਰਸ ਦੇ ਦਿੱਗਜ ਨੇਤਾਓ ਜੌਏ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੇ ਸ਼ਾਮ ਤੋਂ ਅੱਗੇ ਚੱਲ ਰਹੇ ਹਨ, ਉਥੇ ਹੀ ਵਾਂਗੋਈ ’ਚ ਖੇਤੀ ਮੰਤਰੀ ਓ ਲੁਖੋਈ ਐੱਨ.ਪੀ.ਪੀ. ਉਮੀਦਵਾਰ ਖੁਰਾਈਜਮ ਲੋਕੇਨ ਸਿੰਘ ਤੋਂ ਪਿੱਛੇ ਚੱਲ ਰਹੇ ਹਨ। ਸੂਬੇ ’ਚ 17 ਜਨਾਨੀਆਂ ਸਮੇਤ 265 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।
ਜ਼ਿਕਰਯੋਗ ਹੈ ਕਿ ਮਣੀਪੁਰ ’ਚ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ 28, ਭਾਜਪਾ ਨੇ 21, ਨਾਗਾ ਪੀਪੁਲਜ਼ ਫਰੰਟ ਅਤੇ ਨੈਸ਼ਨਲ ਪੀਪੁਲਜ਼ ਪਾਰਟੀ ਨੇ 4-4 ਸੀਟਾਂ ਜਿੱਤੀਆਂ ਸਨ। ਲੋਕ ਜਨ ਸ਼ਕਤੀ ਪਾਰਟੀ, ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਨੂੰ 1-1 ਸੀਟ ਮਿਲੀ ਸੀ।
ਅੱਜ ਹੋਣ ਵਾਲੀ ਵੋਟਾਂ ਦੀ ਗਿਣਤੀ ਦੀ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਹਰ ਘੰਟੇ ਦੇਵਾਂਗੇ, ਜੁੜੇ ਰਹੋ ਸਾਡੇ ਨਾਲ...
16 ਜ਼ਿਲ੍ਹਿਆਂ ’ਚ 41 ਹਾਲ ’ਚ ਚੱਲ ਰਹੀ ਹੈ ਵੋਟਾਂ ਦੀ ਗਿਣਤੀ, ਹਰ ਥਾਂ ’ਤੇ ਕੋਰੋਨਾ ਪ੍ਰੋਟੋਕੋਲ ਦਾ ਰੱਖਿਆ ਜਾ ਰਿਹਾ ਧਿਆਨ
ਐਗਜ਼ਿਟ ਪੋਲ ’ਚ ਭਾਜਪਾ ਅੱਗੇ ਸੀ
ਮਣੀਪੁਰ ਦੀਆਂ ਸਾਰੀਆਂ 60 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਵੋਟਾਂ ਤੋਂ ਬਾਅਦ ਅੱਜ ਹੋ ਰਹੀ ਵੋਟਾਂ ਦੀ ਗਿਣਤੀ
ਨਤੀਜਿਆਂ ਤੋਂ ਪਹਿਲਾਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪਣਜੀ ਦੇ ਦੱਤਾ ਮੰਦਰ 'ਚ ਕੀਤੀ ਪੂਜਾ
NEXT STORY