ਨਵੀਂ ਦਿੱਲੀ, (ਅਨਸ)- ਮਣੀਪੁਰ ਨਸਲੀ ਹਿੰਸਾ ਦੌਰਾਨ ਬਿਸ਼ਨੂਪੁਰ ਪੁਲਸ ਦੇ ਅਸਲਾਖਾਨੇ ’ਚੋਂ ਹਥਿਆਰ ਤੇ ਗੋਲਾ ਬਾਰੂਦ ਲੁੱਟਣ ਦੇ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 7 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ।
ਸੀ. ਬੀ. ਆਈ. ਨੇ ਆਸਾਮ ਦੇ ਕਾਮਰੂਪ ’ਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ’ਚ ਇਹ ਚਾਰਜਸ਼ੀਟ ਦਾਇਰ ਕੀਤੀ। ਦੋਸ਼ ਪੱਤਰ ’ਚ ਲੇਸ਼ਰਾਮ ਪ੍ਰੇਮ ਸਿੰਘ, ਖੁਮੁਕਚਮ ਧੀਰੇਨ ਉਰਫ ਥਪਕਾਪਾ, ਮੋਇਰੰਗਥਮ ਆਨੰਦ ਸਿੰਘ, ਅਥੋਕਪਮ ਕਾਜੀਤ ਉਰਫ ਕਿਸ਼ੋਰਜੀਤ, ਲੌਕਰਕਪਮ ਮਾਈਕਲ ਮਾਂਗੰਗਚਾ ਉਰਫ ਮਾਈਕਲ, ਕੋਂਥੌਜਮ ਰੋਮੋਜੀਤ ਮੀਤੀ ਉਰਫ ਰੋਮੋਜੀਤ ਤੇ ਕੀਸ਼ਮ ਜੌਨਸਨ ਉਰਫ ਜੌਹਨਸਨ ਦੇ ਨਾਂ ਦੋਸ਼ੀਆਂ ਵਜੋਂ ਹਨ।
ਭੀੜ ਨੇ ਪਿਛਲੇ ਸਾਲ 3 ਅਗਸਤ ਨੂੰ ਬਿਸ਼ਨੂਪੁਰ ਦੇ ਨਰਾਂਸੀਨਾ ਸਥਿਤ ਦੂਜੀ ਭਾਰਤੀ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ’ਚੋਂ 300 ਤੋਂ ਵੱਧ ਹਥਿਆਰ, 19,800 ਕਾਰਤੂਸ ਤੇ ਹੋਰ ਸਾਮਾਨ ਲੁੱਟ ਲਿਆ ਸੀ।
ਹਿਮਾਚਲ 'ਚ ਬਰਫਬਾਰੀ ਨਾਲ ਢਕੇ ਪਹਾੜ, 5 ਨੈਸ਼ਨਲ ਹਾਈਵੇਅਜ਼ ਸਮੇਤ 507 ਸੜਕਾਂ ਬੰਦ
NEXT STORY