ਨਵੀਂ ਦਿੱਲੀ— ਦਿੱਲੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਸਾਲ ਜਦੋਂ ਸਾਰੀ ਦੁਨੀਆ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਜਾਂ 550ਵਾਂ ਪ੍ਰਕਾਸ਼ ਉਤਸਵ ਮਨਾ ਰਹੀ ਹੈ, ਉਸ ਸਮੇਂ ਦਿੱਲੀ ਸਰਕਾਰ ਵੱਲੋਂ ਇਸ ਮਹਾਨ ਉਤਸਵ ਲਈ 100 ਰੁਪਏ ਦੀ ਵਿਵਸਥਾ ਵੀ ਆਪਣੇ ਬਜਟ 'ਚ ਨਾ ਕਰਨਾ ਕਾਫੀ ਮੰਦਭਾਗਾ ਹੈ।
ਵਿਧਾਨ ਸਭਾ 'ਚ ਬਜਟ 'ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਨੇ ਸਿਰਫ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਲਈ ਬਜਟ ਵਿਵਸਥਾ ਕਰਨ 'ਚ ਨਾਕਾਮ ਰਹੀ ਹੈ, ਸਗੋਂ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਲਈ ਨੌਕਰੀ ਦੀ ਵਿਵਸਥਾ ਕੇ ਉਨ੍ਹਾਂ ਦੇ ਮਕਾਨਾਂ ਦੇ ਮਾਲਕਾਨਾਂ ਹੱਕ ਵੀ ਉਨ੍ਹਾਂ ਨੂੰ ਦੇਣ ਲਈ ਵਿਵਸਥਾ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਇਹ ਸਰਕਾਰ ਦਾਅਵੇ ਤਾਂ ਬਹੁਤ ਵੱਡੇ ਕਰਦੀ ਹੈ ਪਰ ਪ੍ਰਾਪਤੀਆਂ ਦੇ ਮਾਮਲੇ 'ਚ ਦੇਸ਼ ਦੀ ਸਾਰੀਆਂ ਸਰਕਾਰਾਂ ਤੋਂ ਪਿੱਛੇ ਹੈ। ਸਿਰਸਾ ਨੇ ਵਿਸਥਾਰਪੂਰਵਕ ਦੱਸਿਆ ਕਿ ਆਪ ਸਰਕਾਰ ਸਿੱਖਿਆ ਤੇ ਸਿਹਤ ਦੇ ਮਾਮਲੇ 'ਚ ਕਿਵੇਂ ਬੁਰੀ ਤਰ੍ਹਾਂ ਅਸਫਲ ਹੋਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਰਕਾਰੀ ਸਕੂਲਾਂ 'ਚ 10ਵੀਂ ਜ਼ਮਾਤ 'ਚ 1,36,663 ਬੱਚੇ ਪੜ੍ਹਦੇ ਸਨ, ਜਿਨ੍ਹਾਂ 'ਚ 94,000 ਬੱਚੇ ਹੀ ਪਾਸ ਹੋ ਸਕੇ, ਜਦਕਿ 42,000 ਬੱਚੇ ਫੇਲ ਹੋ ਗਏ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ 10ਵੀਂ ਫੇਲ ਹੋਏ 10,966 ਬੱਚਿਆਂ 'ਚੋਂ 943 ਨੂੰ ਹੀ ਦਾਖਲਾ ਦਿੱਤੀ ਗਿਆ। ਉਨ੍ਹਾਂ ਕਿਹਾ ਇਕ ਵਿਦਿਆਰਥੀਆਂ ਨਾਲ ਬਹੁਤ ਵੱਡਾ ਅਨਿਆਂ ਹੈ।
ਇਸੇ ਤਰ੍ਹਾਂ ਆਪ ਸਰਕਾਰ ਵੱਲੋਂ 500 ਨਵੇਂ ਸਕੂਲ ਬਣਾਉਣ ਦੇ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਕਿਹਾ ਕਿ ਸਰਕਾਰ 500 ਸਕੂਲਾਂ ਦੇ ਨਾਂ ਗਿਣਾਵੇ ਜੋ ਨਵੇਂ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਪ ਸਰਕਾਰ ਨੇ ਦਾਅਵਾ ਕੀਤਾ ਸੀ ਕਿ 21,000 ਕਮਰੇ ਸਰਕਾਰੀ ਸਕੂਲਾਂ 'ਚ ਬਣਵਾਏ ਜਾਣਗੇ ਪਰ ਸੱਚ ਇਹ ਹੈ ਕਿ 20 ਹਜ਼ਾਰ ਅਧਿਆਪਕਾਂ ਦੀ ਪੋਸਟਾਂ 'ਚ ਸਕੂਲਾਂ 'ਚ ਖਾਲੀ ਹਨ। ਉਨ੍ਹਾਂ ਕਿਹਾ ਕਿ ਬੱਚੇ ਅਧਿਆਪਕਾਂ ਲਈ ਤਰਸ ਰਹੇ ਹਨ। ਇਸੇ ਤਰ੍ਹਾਂ ਸਰਕਾਰ ਵੱਲੋਂ ਵਿਦੇਸ਼ਾਂ 'ਚ ਬੱਚਿਆਂ ਨੂੰ ਉੱਚ ਸਿੱਖਿਆ ਲਈ ਭੇਜਣ ਲਈ ਆਪ ਸਰਕਾਰ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਹੋਏ ਸਿਰਸਾ ਨੇ ਕਿਹਾ ਕਿ ਸਿਰਫ 10 ਬੱਚਿਆਂ ਨੂੰ ਹੀ ਕਰਜ਼ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਕੂਲਾਂ 'ਚ ਸਹੂਲਤਾਂ ਮੁਹੱਈਆ ਹਨ ਉਹ ਪਿਛਲੀਆਂ ਸਰਕਾਰਾਂ ਨੇ ਕਰਵਾਈਆਂ ਹਨ। ਸਿਰਸਾ ਨੇ ਇਸ ਗੱਲ 'ਤੇ ਵੀ ਅਫਸੋਸ ਜ਼ਾਹਿਰ ਕੀਤਾ ਕਿ ਆਪ ਸਰਕਾਰ ਨੇ ਪਹਿਲਾਂ ਫਾਇਦੇ 'ਚ ਚੱਲ ਰਹੇ ਦਿੱਲੀ ਜਲ ਬੋਰਡ ਨੂੰ ਵੀ 800 ਕਰੋੜ ਰੁਪਏ ਦੇ ਘਾਟੇ 'ਚ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਟੈਂਕਰ ਮਾਫੀਆ ਨੂੰ ਆਪ ਨੇ ਚੁਣਾਵੀ ਮੁੱਦਾ ਬਣਾਇਆ ਸੀ ਅੱਜ ਵੀ ਉਹੀ ਟੈਂਕਰ ਮਾਫੀਆ ਕੰਮ ਕਰ ਰਿਹਾ ਹੈ ਤੇ ਬਿਨਾਂ ਕਿਸੇ ਟੈਂਡਰ ਦੇ ਉਨ੍ਹਾਂ ਨੂੰ ਕਾਨਟ੍ਰੈਕਟ ਦਿੱਤਾ ਜਾ ਰਿਹਾ ਹੈ।
ਏਅਰ ਸਟ੍ਰਾਈਕ ਦੌਰਾਨ ਪੈਦੇ ਹੋਏ ਬੱਚੇ ਦਾ ਨਾਂ ਰੱਖਿਆ ਮਿਰਾਜ
NEXT STORY