ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਕੈਂਪ 'ਤੇ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ 'ਚ ਜਸ਼ਨ ਦਾ ਮਾਹੌਲ ਹੈ। ਹਰ ਕਿਸੇ ਨੇ ਭਾਰਤੀ ਹਵਾਈ ਫੌਜ ਦੇ ਜਜਬੇ ਨੂੰ ਸੈਲਿਊਟ ਕੀਤਾ ਤਾਂ ਰਾਜਸਥਾਨ ਦੇ ਇਕ ਜੋੜੇ ਨੇ ਖਾਸ ਅੰਦਾਜ 'ਚ ਇਹ ਖੁਸ਼ੀ ਮਨਾਈ। ਅਜਿਹੇ 'ਚ ਰਾਜਸਥਾਨ ਦੇ ਇਕ ਫੌਜੀ ਪਰਿਵਾਰ 'ਚ ਜੰਮੇ ਬੱਚੇ ਦਾ ਨਾਂ 'ਮਿਰਾਜ' ਸਿੰਘ ਰਾਠੌੜ ਰੱਖਿਆ ਗਿਆ ਹੈ। ਦਰਅਸ਼ਲ, ਨਾਗੌਰ ਜ਼ਿਲੇ ਦੇ ਡਾਬੜਾ ਪਿੰਡ ਦੇ ਮਹਾਵੀਰ ਸਿੰਘ ਦੀ ਪਤਨੀ ਨੂੰ ਡਿਲਵਰੀ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ। ਇਸੇ ਸਮੇਂ ਭਾਰਤੀ ਹਵਾਈ ਫੌਜ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕਰ ਰਹੀ ਸੀ। ਇਸ ਏਅਰ ਸਟ੍ਰਾਈਕ 'ਚ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਮਿਰਾਜ-2000 ਦੀ ਅਹਿਮ ਭੂਮਿਕਾ ਰਹੀ।
ਨਵ ਜੰਮੇ ਬੱਚੇ ਮਿਰਾਜ ਦੇ ਵੱਡੇ ਤਾਊ ਭੂਪੇਂਦਰ ਸਿੰਘ ਏਅਰਫੋਰਸ 'ਚ ਹਨ। ਉਹ ਨੈਨੀਤਾਲ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਹਨ। ਉਥੇ ਹੀ ਮਿਰਾਜ ਦੇ ਇਕ ਹੋਰ ਤਾਊ ਐੱਸ.ਐੱਸ. ਰਾਠੌੜ ਵੀ ਫੌਜ ਦੇ ਰਿਟਾਇਰਡ ਜਵਾਨ ਹਨ। ਭਾਰਤੀ ਹਵਾਈ ਫੌਜ ਜਦੋਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਲਾਕੋਟ ਸਥਿਤ ਅੱਤਵਾਦੀ ਕੈਂਪਾਂ 'ਤੇ ਬੰਬ ਵਰ੍ਹਾ ਰਹੀ ਸੀ, ਉਦੋਂ ਹੀ ਰਾਜਸਥਾਨ ਦੇ ਇਸ ਜੋੜੇ ਦੇ ਘਰ ਇਕ ਨਵਾਂ ਮਹਿਮਾਨ ਆਇਆ। ਹਵਾਈ ਫੌਜ ਨੇ ਇਕ ਕਾਰਵਾਈ ਤੜਕੇ ਕਰੀਬ 3:30 ਵਜੇ ਸ਼ੁਰੂ ਕੀਤੀ ਸੀ ਤੇ ਇਹ ਕਰੀਬ 21 ਮਿੰਟ ਤਕ ਚੱਲੀ ਸੀ। ਇਸ ਦੌਰਾਨ 3:50 ਵਜੇ ਇਕ ਜੋੜੇ ਦੇ ਘਰ ਇਕ ਨੰਨ੍ਹੀ ਜਾਨ ਨੇ ਜਨਮ ਲਿਆ, ਜਿਸ ਨੇ ਉਨ੍ਹਾਂ ਨੂੰ ਅਨੋਖਾ ਨਾਂ ਦਿੱਤਾ।
9 ਹਵਾਈ ਅੱਡਿਆਂ 'ਤੇ ਹਵਾਈ ਸੇਵਾ ਮੁੜ ਬਹਾਲ
NEXT STORY