ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਕਰ ਰਹੇ ਹਨ। ਮਨ ਕੀ ਬਾਤ ਦਾ ਕੁੱਲ 76ਵਾਂ ਆਡੀਸ਼ਨ ਹੈ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਤੁਹਾਡੇ ਨਾਲ ‘ਮਨ ਕੀ ਬਾਤ’ ਅਜਿਹੇ ਸਮੇਂ ਕਰ ਰਿਹਾ ਹਾਂ, ਜਦੋਂ ਕੋਰੋਨਾ ਸਾਡੇ ਧੀਰਜ ਅਤੇ ਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਹੱਦ ਦੀ ਪ੍ਰੀਖਿਆ ਲੈ ਰਿਹਾ ਹੈ। ਬਹੁਤ ਸਾਰੇ ਆਪਣੇ, ਸਾਨੂੰ ਛੱਡ ਕੇ ਚੱਲੇ ਗਏ ਹਨ। ਕੋਰੋਨਾ ਦੀ ਪਹਿਲੀ ਲਹਿਰ ਦਾ ਸਫ਼ਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਂਸਲੇ ਨਾਲ ਭਰਿਆ ਹੋਇਆ ਸੀ ਪਰ ਇਸ ਤੂਫ਼ਾਨ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ।
ਭਾਰਤ ਸਰਕਾਰ ਵਲੋਂ ਮੁਫ਼ਤ ਵੈਕਸੀਨ ਦਾ ਜੋ ਪ੍ਰੋਗਰਾਮ ਅਜੇ ਚੱਲ ਰਿਹਾ ਹੈ, ਉਹ ਅੱਗੇ ਵੀ ਚੱਲਦਾ ਰਹੇਗਾ। ਕੋਰੋਨਾ ਦੇ ਇਸ ਕਾਲ ਵਿਚ ਵੈਕਸੀਨ ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲੱਗ ਰਹੀ ਹੈ, ਇਸ ਲਈ ਮੇਰੀ ਅਪੀਲ ਹੈ ਕਿ ਵੈਕਸੀਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦਿਓ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੋਵੇਗਾ ਕਿ ਭਾਰਤ ਸਰਕਾਰ ਵਲੋਂ ਸਾਰੀਆਂ ਸੂਬਾਈ ਸਰਕਾਰਾਂ ਨੂੰ ਮੁਫ਼ਤ ਵੈਕਸੀਨ ਭੇਜੀ ਗਈ ਹੈ, ਜਿਸ ਦਾ ਫਾਇਦਾ 45 ਸਾਲ ਦੀ ਉਮਰ ਦੇ ਉੱਪਰ ਦੇ ਲੋਕ ਲੈ ਸਕਦੇ ਹਨ। ਹੁਣ 1 ਮਈ ਤੋਂ ਦੇਸ਼ ਵਿਚ 18 ਸਾਲ ਤੋਂ ਉਪਰ ਦੇ ਹਰ ਵਿਅਕਤੀ ਲਈ ਵੈਕਸੀਨ ਉਪਲੱਬਧ ਹੋਣ ਵਾਲੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਇਸ ਆਫ਼ਤ ਨਾਲ ਨਜਿੱਠਣ ਲਈ ਮੇਰੀ ਵੱਖ-ਵੱਖ ਸੈਕਟਰ ਦੇ ਮਾਹਰਾਂ ਨਾਲ ਨਾਲ ਲੰਬੀ ਚਰਚਾ ਹੋਈ ਹੈ। ਆਕਸੀਜਨ ਦੇ ਪ੍ਰੋਡੈਕਸ਼ਨ ਨਾਲ ਜੁੜੇ ਲੋਕ ਹੋਣ ਜਾਂ ਫਿਰ ਮੈਡੀਕਲ ਖੇਤਰ ਦੇ ਜਾਣਕਾਰ, ਉਨ੍ਹਾਂ ਨੇ ਮਹੱਤਵਪੂਰਨ ਸੁਝਾਅ ਸਰਕਾਰ ਨੂੰ ਦਿੱਤੇ ਹਨ। ਇਸ ਸਮੇਂ ਸਾਨੂੰ ਇਸ ਲੜਾਈ ਨੂੰ ਜਿੱਤਣ ਲਈ ਮਾਹਰਾਂ ਅਤੇ ਵਿਗਿਆਨਕ ਸਲਾਹ ਨੂੰ ਤਰਜੀਹ ਦੇਣੀ ਹੈ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਕੋਈ ਹੋਰ ਖ਼ਦਸ਼ਾ ਹੋਵੇ ਤਾਂ ਸਹੀ ਸੂਤਰ ਤੋਂ ਹੀ ਜਾਣਕਾਰੀ ਲਓ। ਕਈ ਡਾਕਟਰ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ।
ਆਕਸਜੀਨ ਦੀ ਭਾਰੀ ਕਿੱਲਤ: ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ ਟਨ ਆਕਸੀਜਨ
NEXT STORY