ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਸਵੇਰੇ 11 ਵਜੇ ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੋਣਗੇ। ਮੋਦੀ ‘ਮਨ ਕੀ ਬਾਤ’ ਵਿਚ ਕੋਰੋਨਾ ਨਾਲ ਨਜਿੱਠਣ ਲਈ ਜਾਰੀ ਤਿਆਰੀਆਂ ’ਤੇ ਗੱਲ ਕਰ ਸਕਦੇ। ਦੱਸ ਦੇਈਏ ਕਿ ਮਨ ਕੀ ਬਾਤ ਪ੍ਰੋਗਰਾਮ ਦਾ ਇਹ 76ਵਾਂ ਐਪੀਸੋਡ ਹੈ। ਆਲ ਇੰਡੀਆ ਰੇਡੀਓ, ਦੂਰਦਰਸ਼ਨ ਦੇ ਸਾਰੇ ਨੈੱਟਵਰਕ ਤੋਂ ਇਲਾਵਾ ਨਮੋ ਐਪ ’ਤੇ ਵੀ ਮਨ ਕੀ ਬਾਤ ਨੂੰ ਸੁਣਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਅਜਿਹੇ ਸਮੇਂ ਵਿਚ ਸੰਬੋਧਿਤ ਕਰਨ ਜਾ ਰਹੇ ਹਨ, ਜਦੋਂ ਦੇਸ਼ ਵਿਚ ਕੋਰੋਨਾ ਦੀ ਆਫ਼ਤ ਸਥਿਤੀ ਗੰਭੀਰ ਬਣੀ ਹੋਈ ਹੈ। ਕੋਰੋਨਾ ਵਾਇਰਸ ਦੇ ਰੋਜ਼ਾਨਾ ਰਿਕਾਰਡ ਨਵੇਂ ਮਰੀਜ਼ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਇਜ਼ਾਫਾ ਜਾਰੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਆਕਸੀਜਨ ਦੀ ਘਾਟ ਪੈਦਾ ਹੋ ਗਈ ਹੈ, ਜਿਸ ਦੀ ਵਜ੍ਹਾ ਕਰ ਕੇ ਮਰੀਜ਼ਾਂ ਦੀ ਜਾਨ ’ਤੇ ਬਣ ਆਈ ਹੈ। ਦਿੱਲੀ, ਮਹਾਰਾਸ਼ਟਰ, ਪੰਜਾਬ ਸਮੇਤ ਕਈ ਸੂਬਿਆਂ ਵਿਚ ਕੋਰੋਨਾ ਨੂੰ ਲੈ ਕੇ ਸਖਤ ਪਾਬੰਦੀਆਂ ਲਾਈਆਂ ਗਈਆਂ ਹਨ ਪਰ ਫਿਰ ਵੀ ਇਸ ਮਹਾਮਾਰੀ ’ਤੇ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ।
ਦਿੱਲੀ 'ਚ ਕੋਰੋਨਾ ਬੇਕਾਬੂ, ਆਕਸੀਜਨ ਦੀ ਘਾਟ, ਅੱਜ ਵੱਧ ਸਕਦੈ 'ਲਾਕਡਾਊਨ'
NEXT STORY