ਹਰਿਆਣਾ (ਵਾਰਤਾ)- ਹਰਿਆਣਾ ਸਰਕਾਰ ਨੇ ਗ੍ਰਾਮੀਣ ਸੰਵਰਧਨ ਅਤੇ ਸ਼ਹਿਰੀ ਜਲ, ਸੀਵਰੇਜ਼ ਅਤੇ ਬਰਸਾਤੀ ਜਲ-ਰਾਜ ਯੋਜਨਾ ਦੇ ਅਧੀਨ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਗੁਰੂਗ੍ਰਾਮ, ਸੋਨੀਪਤ, ਰੋਹਤਕ, ਰੇਵਾੜੀ, ਝੱਜਰ ਅਤੇ ਮਹੇਂਦਰਗੜ੍ਹ 'ਚ 50 ਕਰੋੜ ਤੋਂ ਵੱਧ ਲਾਗਤ ਦੇ 12 ਨਵੇਂ ਪ੍ਰਾਜੈਕਟ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਇਕ ਸਰਕਾਰੀ ਬੁਲਾਰੇ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵਲੋਂ ਲਾਗੂ ਕੀਤੇ ਜਾਣ ਵਾਲੇ ਇਨ੍ਹਾਂ ਪ੍ਰਾਜੈਕਟਾਂ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ : ਪੰਜਾਬ ਸਮੇਤ 8 ਸੂਬਿਆਂ ਦੇ ਡਰਾਈਵਰ ਹੜਤਾਲ ’ਤੇ, ‘ਹਿੱਟ ਐਂਡ ਰਨ’ ਕਾਨੂੰਨ ਦਾ ਵਿਰੋਧ ਤੇਜ਼
ਉਨ੍ਹਾਂ ਦੱਸਿਆ ਕਿ ਉਕਤ ਯੋਜਨਾ ਦੇ ਅਧੀਨ ਗੁਰੂਗ੍ਰਾਮ ਜ਼ਿਲ੍ਹੇ 'ਚ 6.94 ਕਰੋੜ ਰੁਪਏ, ਸੋਨੀਪਤ ਜ਼ਿਲ੍ਹੇ 'ਚ 172.30 ਲੱਖ ਰੁਪਏ, ਰੋਹਤਕ ਜ਼ਿਲ੍ਹੇ 'ਚ 179.63 ਲੱਖ ਰੁਪਏ, ਰੇਵਾੜੀ ਜ਼ਿਲ੍ਹੇ 'ਚ 16.53 ਕਰੋੜ ਰੁਪਏ, ਝੱਜਰ ਜ਼ਿਲ੍ਹੇ 'ਚ 2.91 ਕਰੋੜ ਰੁਪਏ ਅਤੇ ਮਹੇਂਦਰਗੜ੍ਹ ਜ਼ਿਲ੍ਹੇ 'ਚ 24.37 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰਾਜੈਕਟ ਲਾਗੂ ਕੀਤੇ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਖੰਡ 'ਚ CM ਧਾਮੀ ਨੇ ਜ਼ਮੀਨੀ ਕਾਨੂੰਨ ਨੂੰ ਲੈ ਕੇ ਲਿਆ ਵੱਡਾ ਫੈਸਲਾ, ਜਾਰੀ ਕੀਤੇ ਸਖ਼ਤ ਨਿਰਦੇਸ਼
NEXT STORY