ਮੁੰਬਈ - ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਮਾਹੀ ਵਿੱਜ ਅਤੇ ਜੈ ਭਾਨੁਸ਼ਾਲੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਆਪਣੇ ਰਿਸ਼ਤੇ ਨੂੰ ਖਤਮ ਕਰਦਿਆਂ ਤਲਾਕ ਦਾ ਐਲਾਨ ਕਰ ਦਿੱਤਾ ਸੀ। ਪਤੀ ਤੋਂ ਵੱਖ ਹੋਣ ਤੋਂ ਬਾਅਦ ਹੁਣ ਮਾਹੀ ਇਕੱਲੀ ਹੀ ਆਪਣੀ ਧੀ ਤਾਰਾ ਦੀ ਪਰਵਰਿਸ਼ ਕਰ ਰਹੀ ਹੈ ਅਤੇ ਉਸ ਦੀਆਂ ਹਰ ਛੋਟੀਆਂ-ਵੱਡੀਆਂ ਖੁਆਇਸ਼ਾਂ ਪੂਰੀਆਂ ਕਰ ਰਹੀ ਹੈ। ਹਾਲ ਹੀ ਵਿੱਚ ਮਾਹੀ ਨੇ ਆਪਣੀ ਲਾਡਲੀ ਧੀ ਤਾਰਾ ਲਈ 50 ਲੱਖ ਰੁਪਏ ਦੀ ਕੀਮਤ ਵਾਲੀ ਇਕ ਸ਼ਾਨਦਾਰ ਬ੍ਰੈਂਡ ਨਿਊ ਮਿੰਨੀ ਕੂਪਰ ਕਾਰ ਖਰੀਦੀ ਹੈ।
ਮਾਹੀ ਵਿੱਜ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਆਪਣੇ ਦਿਲ ਦੀ ਗੱਲ ਕਹੀ ਹੈ। ਉਸ ਨੇ ਦੱਸਿਆ ਕਿ ਜਦੋਂ ਉਸਦੀ ਧੀ ਤਾਰਾ ਸਿਰਫ ਚਾਰ ਸਾਲ ਦੀ ਸੀ, ਤਾਂ ਉਸ ਨੇ ਇਕ ਮਿੰਨੀ ਕੂਪਰ ਦੇਖੀ ਸੀ ਅਤੇ ਆਪਣੀ ਮਾਂ ਨੂੰ ਕਿਹਾ ਸੀ, "ਮੰਮਾ, ਇਕ ਦਿਨ ਮੈਨੂੰ ਇਹ ਕਾਰ ਚਾਹੀਦੀ ਹੈ"। ਮਾਹੀ ਨੇ ਭਾਵੁਕ ਹੁੰਦਿਆਂ ਲਿਖਿਆ ਕਿ ਉਸ ਸਮੇਂ ਉਸ ਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਇੰਨੀ ਮਹਿੰਗੀ ਗੱਡੀ ਖਰੀਦ ਸਕੇ ਪਰ ਅੱਜ ਉਹ ਇਸ ਕਾਬਲ ਹੈ ਕਿ ਆਪਣੀ ਧੀ ਦਾ ਇਹ ਸੁਪਨਾ ਪੂਰਾ ਕਰ ਸਕੇ।
ਸੁਪਨਿਆਂ ਦੀ ਕੋਈ ਉਮਰ ਨਹੀਂ ਹੁੰਦੀ
ਅਦਾਕਾਰਾ ਨੇ ਆਪਣੀ ਪੋਸਟ ਵਿਚ ਲਿਖਿਆ, "ਸੁਪਨਿਆਂ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਖੁਆਇਸ਼ਾਂ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਸਿਰਫ਼ ਲਗਜ਼ਰੀ ਬਾਰੇ ਨਹੀਂ ਹੈ, ਸਗੋਂ ਇਹ ਉਸ ਦੀ (ਤਾਰਾ ਦੀ) ਖੁਆਇਸ਼ ਅਤੇ ਉਸ ਯਾਦ ਬਾਰੇ ਹੈ ਜੋ ਉਹ ਹਮੇਸ਼ਾ ਆਪਣੇ ਦਿਲ ਵਿਚ ਰੱਖੇਗੀ"। ਮਾਹੀ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਉਸਦੇ ਸੁਪਨੇ ਮਾਇਨੇ ਰੱਖਦੇ ਹਨ।
ਜੈ ਭਾਨੁਸ਼ਾਲੀ ਨੇ ਵੀ ਦਿੱਤਾ ਰਿਐਕਸ਼ਨ
ਖਾਸ ਗੱਲ ਇਹ ਹੈ ਕਿ ਮਾਹੀ ਦੇ ਪਹਿਲੇ ਪਤੀ ਜੈ ਭਾਨੁਸ਼ਾਲੀ ਨੇ ਵੀ ਇਸ ਵੀਡੀਓ ਨੂੰ ਰੀ-ਸ਼ੇਅਰ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚਿਆ ਹੈ। ਦੱਸ ਦੇਈਏ ਕਿ ਤਲਾਕ ਦੇ ਐਲਾਨ ਤੋਂ ਬਾਅਦ ਮਾਹੀ ਨੇ ਨਵੇਂ ਘਰ ਦੀ ਪੂਜਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ, ਜਿਸ ਤੋਂ ਸੰਕੇਤ ਮਿਲਿਆ ਸੀ ਕਿ ਉਸਨੇ ਨਵਾਂ ਘਰ ਵੀ ਖਰੀਦ ਲਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਮਾਹੀ ਦੀ ਇਸ ਉਪਲਬਧੀ 'ਤੇ ਉਸ ਨੂੰ ਖੂਬ ਵਧਾਈਆਂ ਦੇ ਰਹੇ ਹਨ।
ਵੱਡੀ ਖਬਰ : RCB ਦੇ ਮਾਲਕ ਬਣਨ ਜਾ ਰਹੇ ਨੇ ਵਿਰਾਟ ਕੋਹਲੀ! ਵਾਈਫ ਅਨੁਸ਼ਕਾ ਕਰੇਗੀ ਕਰੋੜਾਂ ਦੀ ਡੀਲ
NEXT STORY