ਹਰਿਆਣਾ— ਕਿਸਾਨੀ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਟਵੀਟ ਕਰ ਕੇ ਕਿਹਾ ਕਿ ਘੱਟੋਂ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਸਾਨਾਂ ਨੂੰ ਝੱਲਣੀ ਪਵੇਗੀ ਤਾਂ ਉਹ ਰਾਜਨੀਤੀ ਛੱਡ ਦੇਣਗੇ।
ਇਹ ਵੀ ਪੜ੍ਹੋ : ਕਿਸਾਨਾਂ ਦਾ 'ਦਿੱਲੀ ਚਲੋ' ਅੰਦੋਲਨ: ਸ਼ੰਭੂ ਬਾਰਡਰ 'ਤੇ ਹੰਗਾਮਾ, ਪੁਲਸ ਨੇ ਚਲਾਈਆਂ ਪਾਣੀ ਦੀਆਂ ਤੋਪਾਂ
ਮਨੋਹਰ ਲਾਲ ਖੱਟੜ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੈਪਟਨ ਜੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਤੇ ਹੁਣ ਫਿਰ ਕਹਿ ਰਿਹਾ ਹਾਂ। ਮੈਂ ਰਾਜਨੀਤੀ ਛੱਡ ਦੇਵਾਂਗਾ, ਜੇਕਰ ਐੱਮ. ਐੱਸ. ਪੀ. 'ਤੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਹੋਵੇਗੀ। ਇਸ ਲਈ ਬੇਕਸੂਰ ਕਿਸਾਨਾਂ ਨੂੰ ਉਕਸਾਉਣਾ ਬੰਦ ਕਰੋ।
ਇਹ ਵੀ ਪੜ੍ਹੋ : ਕਿਸਾਨਾਂ ਦਾ ਦਿੱਲੀ ਕੂਚ: ਰਾਸ਼ਨ-ਪਾਣੀ ਲੈ ਕੇ ਹਰਿਆਣਾ ਬਾਰਡਰ 'ਤੇ ਪੁੱਜੇ ਪੰਜਾਬ ਦੇ ਕਿਸਾਨ
ਇਕ ਹੋਰ ਟਵੀਟ ਵਿਚ ਮਨੋਹਰ ਲਾਲ ਨੇ ਕੈਪਟਨ ਨੂੰ ਸੰਬੋਧਿਤ ਕਰਦਿਆਂ ਲਿਖਿਆ ਕਿ ਮੈਂ ਪਿਛਲੇ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਸੰਪਰਕ ਕਾਇਮ ਕਰਨ ਦਾ ਫ਼ੈਸਲਾ ਨਹੀਂ ਕੀਤਾ। ਕੀ ਤੁਸੀਂ ਕਿਸਾਨ ਦੇ ਮੁੱਦਿਆਂ ਲਈ ਕਿੰਨਾ ਗੰਭੀਰ ਹੋ? ਤੁਸੀਂ ਸਿਰਫ ਟਵੀਟ ਕਰ ਰਹੇ ਹੋ ਅਤੇ ਗੱਲਬਾਤ ਤੋਂ ਦੌੜ ਰਹੇ ਹੋ, ਕਿਉਂ?
ਇਹ ਵੀ ਪੜ੍ਹੋ : ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ 'ਚ ਸੁੱਟੇ
ਮੁੱਖ ਮੰਤਰੀ ਕੈਪਟਨ ਨੇ ਅੱਗੇ ਲਿਖਿਆ ਕਿ ਤੁਹਾਡੇ ਝੂਠ, ਧੋਖੇ ਅਤੇ ਪ੍ਰਚਾਰ ਦਾ ਸਮਾਂ ਖਤਮ ਹੋ ਗਿਆ ਹੈ। ਲੋਕਾਂ ਨੂੰ ਆਪਣਾ ਅਸਲੀ ਚਿਹਰਾ ਵੇਖਣ ਦਿਓ। ਕ੍ਰਿਪਾ ਕਰ ਕੇ ਕੋਰੋਨਾ ਲਾਗ ਦੌਰਾਨ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣਾ ਬੰਦ ਕਰੋ। ਮੈਂ ਤੁਹਾਨੂੰ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡਣ ਦੀ ਅਪੀਲ ਕਰਦਾ ਹਾਂ। ਘੱਟ ਤੋਂ ਘੱਟ ਕੋਰੋਨਾ ਲਾਗ ਦੇ ਸਮੇਂ ਸਸਤੀ ਰਾਜਨੀਤੀ ਤੋਂ ਬਚੋ।
ਇਹ ਵੀ ਪੜ੍ਹੋ : ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ, ਬੱਸ ਅਤੇ ਟਰੱਕ ਨਾਲ ਹੋਈ ਟੱਕਰ
ਕਰਨਾਲ 'ਚ ਪੁਲਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਝੜਪ, ਚਲਾਈਆਂ ਗਈਆਂ ਪਾਣੀ ਦੀਆਂ ਤੋਪਾਂ
NEXT STORY